Wednesday, February 25, 2026

‘ਬਠਿੰਡਾ ਪ੍ਰੈਸ ਕਲੱਬ’ ਦਾ ਗਠਨ, ਹੁਕਮ ਚੰਦ ਸ਼ਰਮਾ ਸਰਪ੍ਰੱਸਤ, ਕਮਲਦੀਪ ਸਿੰਘ ਬਰਾੜ ਪ੍ਰਧਾਨ ਬਣੇ

PPN060703
ਬਠਿੰਡਾ, 6 ਜੁਲਾਈ (ਜਸਵਿੰਦਰ ਸਿੰਘ ਜੱਸੀ) – ਬਠਿੰਡਾ ਸ਼ਹਿਰ ਦੇ ਪੱਤਰਕਾਰਾਂ ਲਈ ਅੱਜ ਖੁਸ਼ੀ ਦਾ ਦਿਨ ਆਇਆ ਜਦੋਂ ਸਮੂਹ ਪੱਤਰਕਾਰਾਂ, ਪ੍ਰੈਸ ਫੋਟੋਗ੍ਰਾਫਰਾਂ ਅਤੇ ਇਲੈਕਟ੍ਰੋਨਿਕ ਮੀਡੀਆਂ ਦੇ ਮੈਬਰਾਂ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਅਤੇ ਕੰਮ ਕਰਦੇ ਸਮੇਂ ਹੁੰਦੇ ਹਮਲਿਆਂ  ਪ੍ਰਤੀ ਲੰਬੀ ਵਿਚਾਰ ਚਰਚਾ ਕਰਨ ਉਪਰੰਤ ਇੱਕਜੁੱਟ ਹੁੰਦੇ ਹੋਏ ਬਠਿੰਡਾ ਪ੍ਰੈਸ ਕਲੱਬ ਦਾ ਗਠਨ ਕੀਤਾ ਗਿਆ ਜਿਸ ਵਿੱਚ ਸਰਬਸੰਮਤੀ ਨਾਲ ਸ਼ਹਿਰ ਦੇ ਸੀਨੀਅਰ ਪੱਤਰਕਾਰ ਹੁਕਮ ਚੰਦ ਸ਼ਰਮਾ(ਅਜੀਤ) ਨੂੰ ਸਰਪਰਸਤ ਅਤੇ ਕਮਲਦੀਪ ਸਿੰਘ ਬਰਾੜ (ਹਿੰਦੋਸਤਾਨ ਟਾਇਮਜ਼) ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਹਨਾਂ ਦੇ ਨਾਲ ਚਰਨਜੀਤ ਭੁੱਲਰ (ਪੰਜਾਬੀ ਟ੍ਰਿਬਿਊਨ) ਅਤੇ ਰਿਤੇਸ਼ ਸ਼੍ਰੀ ਵਾਸਤਵ (ਦੈਨਿਕ ਸਵੇਰਾ) ਨੂੰ ਜਰਨਲ ਸੈਕਟਰੀ, ਹਰੀ ਦੱਤ ਜੋਸ਼ੀ (ਦੀ ਅਪੀਲ ਨਿਊਜ) ਅਤੇ ਯਸ਼ਪਾਲ ਵਰਮਾ (ਤਾਜੇ) ਨੂੰ ਸੀਨੀਅਰ ਮੀਤ ਪ੍ਰਧਾਨ, ਅਨਿਲ ਵਰਮਾ (ਪਹਿਰੇਦਾਰ), ਕਮਲਜੀਤ ਸਿੰਘ (ਅਜੀਤ) ਅਤੇ ਸ਼ਸ਼ੀਕਾਂਤ (ਅਮਰ ਉਜਾਲਾ) ਨੂੰ ਮੀਤ ਪ੍ਰਧਾਨ, ਬਲਵਿੰਦਰ ਸ਼ਰਮਾ (ਜੱਗਬਾਣੀ) ਨੂੰ ਕੈਸ਼ੀਅਰ ਅਤੇ ਗੁਰਪ੍ਰੇਮ ਲਹਿਰੀ ਨੂੰ ਦਫਤਰ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਅਨੁਸ਼ਾਸ਼ਨ ਕਮੇਟੀ ਵੀ ਚੁਣੀ ਗਈ ਜਿਸ ਵਿੱਚ ਸ਼੍ਰੀਧਰ ਰਾਜੂ (ਦੈਨਿਕ ਜਾਗਰਣ) ਨੂੰ ਚੇਅਰਮੈਨ ਅਤੇ ਨਰਿੰਦਰ ਸ਼ਰਮਾ (ਦੈਨਿਕ ਭਾਸਕਰ), ਅਸ਼ੋਕ ਵਰਮਾ (ਸੱਚ ਕਹੂੰ), ਪ੍ਰੈਸ ਫੋਟੋਗ੍ਰਾਫਰ ਸੋਨੂੰ   (ਦੈਨਿਕ ਭਾਸਕਰ), ਪੀ ਐਸ ਮਿੱਠਾ (ਇਲੈਕਟ੍ਰੋਨਿਕ ਮੀਡੀਆਂ ਦੇ ਮੈਬਰ) ਨੂੰ ਮੈਂਬਰ ਨਿਯੁਕਤ ਕੀਤਾ ਗਿਆ ਤੇ ਪ੍ਰੈਸ ਕਲੱਬ ਦੇ ਸੰਵਿਧਾਨ ਅਤੇ ਆਉਦੇ ਸਮੇਂ ਵਿੱਚ ਚੋਣਾਂ ਕਰਵਾਉਣ ਬਾਰੇ ਫੈਸਲਾ ਲੈਣ ਦੇ ਅਧਿਕਾਰ ਚੁਣੀ ਹੋਈ ਕਮੇਟੀ ਨੂੰ ਦਿੱਤੇ ਗਏ। ਇਸ ਦੇ ਨਾਲ ਨਿਖਿਲਾ ਪੰਤ ਧਵਨ ਦ ਟ੍ਰਿਬਿਊਨ, ਰਜੇਦੀਪ ਸਿੰਘ ਡੇਲੀ ਪੋਸਟ, ਨੀਲ ਕਮਲ ਟਾਇਮਜ਼ ਅੋਫ ਇੰਡੀਆ,ਤਜਿੰਦਰ ਭੁੱਲਰ ਪੰਜਾਬੀ ਜਾਗਰਣ, ਪਰਮਿੰਦਰ ਸਿੰਘ ਪੰਜਾਬ ਕੇਸਰੀ, ਪਵਨ ਜਿੰਦਲ ਦੈਨਿਕ ਟ੍ਰਿਬਿਊਨ, ਭਰਤ ਖੰਨਾ ਦੀ ਟ੍ਰਿਬਿਊਨ, ਰਾਜੇਸ਼ ਗੋਰਵ ਅੱਜ ਦੀ ਅਵਾਜ, ਰਜਿੰਦਰ ਅਬਲੂ ਸਪੋਕਸਮੈਨ, ਹਰੀ ਕ੍ਰਿਸ਼ਨ ਪੰਜਾਬੀ ਟ੍ਰਿਬਿਊਨ, ਸ਼ਾਮ ਸ਼ਰਮਾ ਟਰੂਥ-ਵੇ, ਅਵਤਾਰ ਸਿੰਘ ਤੁੰਗਵਾਲੀ ਸੱਚ ਦੀ ਪਟਾਰੀ, ਭੂਸ਼ਨ ਕੁਮਾਰ ਅਜੀਤ ਸਮਾਚਾਰ, ਪਵਨ ਕੁਮਾਰ, ਰਣਧੀਰ ਬੋਬੀ, ਜਸਕਰਨ ਮੀਤ, ਸੰਜੀਵ ਕੁਮਾਰ, ਅਸ਼ਵਨੀ ਕਾਕਾ (ਸਾਰੇ ਪ੍ਰੈਸ ਫੋਟੋਗ੍ਰਾਫਰ), ਰਾਕੇਸ਼ ਕੁਮਾਰ ਪੀਟੀਸੀ, ਬੱਬਲ ਇੰਡੀਆ ਟੀਵੀ ਅਤੇ ਧਰਮ ਚੰਦਰ ਫਾਸਟ-ਵੇ ਨੂੰ ਕਮੇਟੀ ਮੈਂਬਰ ਲਿਆ ਗਿਆ। ਪ੍ਰੈਸ ਕਲੱਬ ਦੀ ਅਗਲੀ ਮੀਟਿੰਗ 13 ਜੁਲਾਈ ਸਰਕਟ ਹਾਊਸ ਬਠਿੰਡਾ ਵਿਖੇ ਰੱਖੀ ਗਈ ਹੈ। ਜਿਸ ਵਿੱਚ ਪ੍ਰੈਸ ਕਲੱਬ ਦੀਆਂ ਅਗਲੀਆਂ ਸਰਗਰਮੀਆਂ ਅਤੇ ਫੰਡ ਤੇ ਮੈਂਬਰਸ਼ਿਪ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਪ੍ਰੈਸ ਕਲੱਬ ਦਾ ਪਹਿਲਾ ਅਜੰਡਾ ਆਪਣੀ ਬਿਲਡਿੰਗ ਦੀ ਸਥਾਪਨਾ ਕਰਨਾ ਹੋਵੇਗਾ । ਅੱਜ ਦੀ ਮੀਟਿੰਗ ਵਿੱਚ ਕੁਝ ਮੈਂਬਰ ਆਪਣੇ ਰੁਝੇਵਿਆਂ ਕਾਰਣ ਨਹੀਂ ਪਹੁੰਚ ਸਕੇ। ਉਹਨਾਂ ਨਾਲ ਰਾਬਤਾ ਕਾਇਮ ਕਰਕੇ ਇਸ ਪ੍ਰਕ੍ਰਿਆ ਵਿੱਚ ਸ਼ਾਮਿਲ ਕੀਤਾ ਜਾਵੇਗਾ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply