Tuesday, November 24, 2026

ਲੜਕੀਆਂ ਨੂੰ ਸਵੈ-ਰੱਖਿਆ ਟ੍ਰੇਨਿੰਗ ਦੇਣ ਲਈ ਸੈਂਟਰ ਖੋਲਿਆ

ਬਠਿੰਡਾ, 14 ਜੁਲਾਈ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਵਿਚ ਵੱਖ-ਵੱਖ ਥਾਂਵਾਂ ਤੇ ਮਹਿਲਾਵਾਂ ਨੂੰ ਸਵੈ-ਰੱਖਿਆ ਦੀ ਸਿਖਲਾਈ PPN1407201709ਦਿਵਾਉਣ ਸਬੰਧੀ ਲੜੀ ਨੂੰ ਜਾਰੀ ਰੱਖਦਿਆਂ ਯੂਥ ਵੀਰਾਂਗਨਾਂਵਾਂ (ਰਜ਼ਿ.) ਇਕਾਈ ਬਠਿੰਡਾ ਵਲੋਂ ਭਾਗੂ ਰੋਡ ਤੇ ਗਲੀ ਨੰ: 20 `ਚ ਪਰਮਜੀਤ ਕੌਰ ਵਾਲੀਆ ਪਤਨੀ ਸੱਜਣ ਸਿੰਘ ਵਾਲੀਆ ਦੀ ਰਿਹਾਇਸ਼ `ਤੇ ਲੜਕੀਆਂ ਨੂੰ ਸਵੈ-ਰੱਖਿਆ ਦੀ ਸਿਖਲਾਈ ਦੇਣ ਲਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਜਾਣਕਾਰੀ ਦਿੰਦਿਆਂ ਸ਼ਹਿਰੀ ਕਮੇਟੀ ਮੈਂਬਰ ਜਸਵੰਤ ਕੌਰ ਨੇ ਦਸਿਆ ਕਿ ਸ਼ੁਰੂਆਤੀ ਦੌਰ ’ਚ 15 ਦੇ ਕਰੀਬ ਲੜਕੀਆਂ ਭਾਗ ਲੈ ਰਹੀਆਂ ਹਨ, ਲੜਕੀਆਂ ਦੇ ਇਸ ਟਰੇਨਿੰਗ ਪ੍ਰਤੀ ਉਤਸ਼ਾਹ ਨੂੰ ਦੇਖਦਿਆਂ ਆਉਂਦੇ ਦਿਨਾਂ ’ਚ ਇਹ ਗਿਣਤੀ ਵਧਣ ਦੀ ਸੰਭਾਵਨਾ ਪਾਈ ਜਾ ਰਹੀ ਹੈ।ਉਨਾਂ ਦੱਸਿਆ ਕਿ ਕਰਾਟੇ ਕੋਚ ਬਲੈਕ ਬੈਲਟ ਪਰਵਿੰਦਰ ਕੌਰ ਲੜਕੀਆਂ ਨੂੰ ਸਿਖਲਾਈ ਦੇ ਰਹੀ ਹੈ ਜੋ ਕਿ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿਚ ਟ੍ਰੇਨਿੰਗ ਦੇ ਚੁੱਕੀ ਹੈ ਅਤੇ ਪਿਛਲੇ 6 ਸਾਲਾਂ ਤੋਂ ਇਸ ਟ੍ਰੇਨਿੰਗ ਨਾਲ ਜੁੜੀ ਹੋਈ ਹੈ।ਇਸ ਮੌਕੇ ਯੂਥ ਮੈਂਬਰ ਸਪਨਾ, ਸੁਨੀਤਾ, ਮਨਜੀਤ, ਨਵਦੀਪ ਅਤੇ ਹੋਰ ਵਲੰਟੀਅਰਾਂ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply