ਬਠਿੰਡਾ, 14 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਾਈ ਸ਼ਵਿੰਦਰ ਸਿੰਘ ਵਲੋਂ ਸਕੂਲ
ਦੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਵਰਦੀਆਂ, ਦੁਪੱਟੇ ਅਤੇ ਬੂਟ ਵੰਡੇ ਗਏ।ਇਸ ਸਮੇਂ ਭਾਈ ਸ਼ਵਿੰਦਰ ਸਿੰਘ ਨਾਲ ਰਣਦੀਪ ਸਿੰਘ ਬੰਬੇ ਆਪਟੀਕਲ ਵੀ ਹਾਜ਼ਰ ਸਨ।ਸਕੂਲ ਦੇ ਪਿ੍ਰੰਸੀਪਲ ਦਿਲਬਾਗ ਸਿੰਘ ਤਲਵਾੜ ਵੱਲੋਂ ਭਾਈ ਸ਼ਵਿੰਦਰ ਸਿੰਘ ਅਤੇ ਉਹਨਾਂ ਦੇ ਸਹਿਯੋਗੀਆਂ ਦੀ ਇਸ ਨੇਕ ਕੰਮ ਲਈ ਸ਼ਲਾਘਾ ਕਰਦੇ ਹੋਏ ਸਕੂਲ ਵੱਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਉਹਨਾਂ ਵੱਲੋਂ ਵਿਦਿਆਰਥੀਆਂ ਲਈ ਅਜਿਹੇ ਨੇਕੀ ਭਰੇ ਕੰਮ ਕਰਦੇ ਰਹਿਣ ਦੀ ਆਸ ਵੀ ਪ੍ਰਗਟਾਈ ਗਈ।ਇਸ ਸਮੇਂ ਜਗਤਾਰ ਸਿੰਘ ਕ੍ਰੰਟਰੋਲਰ ਪ੍ਰੀਖਿਆਵਾਂ, ਮਾਨ ਸਿੰਘ, ਗੁਰਪ੍ਰੀਤ ਸਿੰਘ, ਮੈਡਮ ਕਮਲੇਸ਼ ਕੁਮਾਰੀ, ਮੈਡਮ ਹਰਜਿੰਦਰ ਕੌਰ, ਮੈਡਮ ਚਰਨਜੀਤ ਕੌਰ, ਮੈਡਮ ਨਰਿੰਦਰਪਾਲ ਕੌਰ, ਮੈਡਮ ਕੁਲਵਿੰਦਰ ਕੌਰ, ਮੈਡਮ ਦਵਿੰਦਰ ਕੌਰ, ਮੈਡਮ ਗੁਰਿੰਦਰ ਕੌਰ, ਮੈਡਮ ਸਿਮਰਜੀਤ ਕੌਰ ਚੋਟੀਆਂ, ਮੈਡਮ ਸਰਬਜੀਤ ਕੌਰ, ਮੈਡਮ ਜਸਪ੍ਰੀਤ ਕੌਰ ਅਤੇ ਸਮੂਹ ਸਟਾਫ ਹਾਜਰ ਸੀ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media