ਬਠਿੰਡਾ, 14 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਵਿਚ ਵੱਖ-ਵੱਖ ਥਾਂਵਾਂ ਤੇ ਮਹਿਲਾਵਾਂ ਨੂੰ ਸਵੈ-ਰੱਖਿਆ ਦੀ ਸਿਖਲਾਈ
ਦਿਵਾਉਣ ਸਬੰਧੀ ਲੜੀ ਨੂੰ ਜਾਰੀ ਰੱਖਦਿਆਂ ਯੂਥ ਵੀਰਾਂਗਨਾਂਵਾਂ (ਰਜ਼ਿ.) ਇਕਾਈ ਬਠਿੰਡਾ ਵਲੋਂ ਭਾਗੂ ਰੋਡ ਤੇ ਗਲੀ ਨੰ: 20 `ਚ ਪਰਮਜੀਤ ਕੌਰ ਵਾਲੀਆ ਪਤਨੀ ਸੱਜਣ ਸਿੰਘ ਵਾਲੀਆ ਦੀ ਰਿਹਾਇਸ਼ `ਤੇ ਲੜਕੀਆਂ ਨੂੰ ਸਵੈ-ਰੱਖਿਆ ਦੀ ਸਿਖਲਾਈ ਦੇਣ ਲਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਜਾਣਕਾਰੀ ਦਿੰਦਿਆਂ ਸ਼ਹਿਰੀ ਕਮੇਟੀ ਮੈਂਬਰ ਜਸਵੰਤ ਕੌਰ ਨੇ ਦਸਿਆ ਕਿ ਸ਼ੁਰੂਆਤੀ ਦੌਰ ’ਚ 15 ਦੇ ਕਰੀਬ ਲੜਕੀਆਂ ਭਾਗ ਲੈ ਰਹੀਆਂ ਹਨ, ਲੜਕੀਆਂ ਦੇ ਇਸ ਟਰੇਨਿੰਗ ਪ੍ਰਤੀ ਉਤਸ਼ਾਹ ਨੂੰ ਦੇਖਦਿਆਂ ਆਉਂਦੇ ਦਿਨਾਂ ’ਚ ਇਹ ਗਿਣਤੀ ਵਧਣ ਦੀ ਸੰਭਾਵਨਾ ਪਾਈ ਜਾ ਰਹੀ ਹੈ।ਉਨਾਂ ਦੱਸਿਆ ਕਿ ਕਰਾਟੇ ਕੋਚ ਬਲੈਕ ਬੈਲਟ ਪਰਵਿੰਦਰ ਕੌਰ ਲੜਕੀਆਂ ਨੂੰ ਸਿਖਲਾਈ ਦੇ ਰਹੀ ਹੈ ਜੋ ਕਿ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿਚ ਟ੍ਰੇਨਿੰਗ ਦੇ ਚੁੱਕੀ ਹੈ ਅਤੇ ਪਿਛਲੇ 6 ਸਾਲਾਂ ਤੋਂ ਇਸ ਟ੍ਰੇਨਿੰਗ ਨਾਲ ਜੁੜੀ ਹੋਈ ਹੈ।ਇਸ ਮੌਕੇ ਯੂਥ ਮੈਂਬਰ ਸਪਨਾ, ਸੁਨੀਤਾ, ਮਨਜੀਤ, ਨਵਦੀਪ ਅਤੇ ਹੋਰ ਵਲੰਟੀਅਰਾਂ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media