Friday, June 19, 2026

ਲਾਇਨਜ਼ ਕਲੱਬਾਂ ਦਾ ਤਿੰਨ ਦਿਨਾ ਖੂਨਦਾਨ ਕੈਂਪ ਸਮਾਪਤ

ਅੰਮ੍ਰਿਤਸਰ, 16 ਜੁਲਾਈ (ਜਗਦੀਪ ਸਿੰਘ ਸੱਗੂ)  ਸਥਾਨਕ ਧਰਮ ਸਿੰਘ ਮਾਰਕੀਟ ਨੇੜੇ ਹੈਰੀਟੇਜ਼ ਸਟ੍ਰੀਟ ਵਿਖੇ ਅੰਮ੍ਰਿਤਸਰ ਦੀਆਂ ਲਾਇਨਜ਼ ਕਲੱਬਾਂ ਵੱਲੋਂ PPN1607201704ਲਗਾਇਆ ਗਿਆ ਤਿੰਨ ਦਿਨਾਂ ਖੂਨਦਾਨ ਕੈਂਪ ਅੱਜ ਸਮਾਪਤ ਹੋ ਗਿਆ।ਖੂਨਦਾਨ ਕਮੇਟੀ ਦੇ ਚੇਅਰਮੈਨ ਤੇ ਲਾਇਨਜ਼ ਕਲੱਬ ਰੀਜੈਂਸੀ ਦੇ ਮੈਂਬਰ ਤੇ ਹਰਦੀਪ ਸਿੰਘ ਖੜਕਾ ਦੀ ਅਗਵਾਈ ‘ਚ ਲਗਾਏ ਗਏ ਇਸ ਕੈਂਪ ਦੌਰਾਨ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਸ਼ਰਧਾਲੂਆਂ ਦੇ ਸਹਿਯੋਗ ਨਾਲ 120 ਯੂਨਿਟ ਖੂਨ ਇਕੱਤਰ ਕੀਤਾ ਗਿਆ ।
ਚੇਅਰਮੈਨ ਹਰਦੀਪ ਸਿੰਘ ਖੜਕਾ ਨੇ ਇਸ ਮੌਕੇ ਗੱਲ ਕਰਦਿਆਂ ਦੱਸਿਆ ਕਿ ਹਾਲ ਹੀ ਵਿੱਚ 321-ਡੀ ਗਵਰਨਰ ਬਣੇ ਸਵਰਨ ਸਿੰਘ ਖਾਲਸਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਖੂਨਦਾਨ ਕੈਂਪ ਕਈ ਸਾਲਾਂ ਤੋਂ ਨਿਰੰਤਰ ਜਾਰੀ ਹੈ ਅਤੇ ਲਾਇਨਜ਼ ਕਲੱਬਾਂ ਨੇ 2100 ਯੂਨਿਟ ਖੂਨ ਇਕੱਠਾ ਦਾ ਨਿਸ਼ਾਨਾ ਮਿਥਿਆ ਹੈ।ਉਹਨਾਂ ਕਿਹਾ ਕਿ ਖੂਨਦਾਨ ਸਭ ਤੋਂ ਵੱਡੀ ਸੇਵਾ ਹੈ, ਜਿਸ ਵਿੱਚ ਹਰ ਇਕ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਕਿਉਂਕਿ ਇਹ ਖੂਨ ਗਰੀਬਾਂ ਤੇ ਲੋੜਵੰਦਾਂ ਨੂੰ ਦਿਤਾ ਜਾਂਦਾ ਹੈ।ਇਸ ਮੌਕੇ ਜਗਮੋਹਨ ਸਿੰਘ ਦੂਆ, ਸੁਖਵਿੰਦਰ ਸਿੰਘ ਨਰੂਲਾ, ਚਰਨਜੀਤ ਸਿੰਘ ਛਾਬੜਾ, ਸਵਿੰਦਰ ਸਿੰਘ ਸ਼ਿੰਦਾ ਆਦਿ ਹਾਜਰ ਸਨ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply