ਜਲੰਧਰ, 16 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿੱਚ ਲਾਲ ਬੱਤੀ ਕਲਚਰ ਲਗਭਗ ਜਿਥੇ ਖਤਮ ਹੋ ਗਿਆ ਹੈ, ਉਥੇ ਇਸ ਦੀ ਥਾਂ ਹੁਣ ਹੂਟਰ ਕਲਚਰ ਨੇ
ਲੈ ਲਈ ਹੈੈੈ ਤਾਂ ਕਿ ਲੋਕਾਂ ਦਾ ਧਿਆਨ ਰੋਡ ਤੋਂ ਨਿਕਲ ਰਹੇ ਵੀ.ਆਈ.ਪੀ ਵੱਲ ਦਿਵਾਇਆ ਜਾ ਸਕੇ।ਇਹ ਗੱਲ ਅੱਜ ਇਥੇ ਪੰਜਾਬ ਫੇਰੀ `ਤੇ ਆਏ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਕਹੀ। ਉਹਨਾਂ ਆਖਿਆ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸੜਕਾਂ ਉਪਰ ਚਲ ਰਹੀਆਂ ਵੀ.ਆਈ.ਪੀ ਗੱਡੀਆਂ ਉਪਰ ਲਾਲ ਬੱਤੀ ਭਾਵੇਂ ਲੱਗੀ ਨਜਰ ਨਹੀਂ ਆ ਰਹੀ, ਲੇਕਿਨ ਵੀ.ਆਈ.ਪੀ ਗੱਡੀਆਂ ਵਿੱਚ ਸਵਾਰ ਸ਼ਾਇਦ ਸਿਆਸਤਦਾਨਾਂ, ਮੰਤਰੀਆਂ ਤੇ ਅਫਸਰਾਂ ਦੇ ਅੱਗੇ ਪਿਛੇ ਹੂਟਰ ਵਾਲੀਆਂ ਪੁਲੀਸ ਪੈਟਰੋਲ ਵਾਲੀਆਂ ਗੱਡੀਆਂ ਚੱਲਦੀਆਂ ਕਿਧਰੇ ਕਿਧਰੇ ਜਰੂਰ ਵਿਖਾਈ ਦੇ ਰਹੀਆਂ ਹਨ।ਚਾਹਲ ਨੇ ਕਿਹਾ ਕਿ ਉਹਨਾਂ ਦੇ ਅੰਦਾਜ਼ੇ ਅਨੁਸਾਰ ਅਜਿਹੀਆਂ ਗੱਡੀਆਂ ਵਿਚ ਸਵਾਰ ਵੀ.ਆਈ.ਪੀ ਨੂੰ ਖੁਸ਼ ਕਰਨ ਲਈ ਸ਼ਾਇਦ ਅਫਸਰਸ਼ਾਹੀ ਹੂਟਰ ਵਾਲੀਆਂ ਜਿਪਸੀਆਂ ਮੁਹੱਈਆਂ ਕਰਵਾ ਰਹੀ ਹੈ। ਲਾਲ ਬੱਤੀ ਕਲਚਰ ਨੂੰ ਖਤਮ ਦਾ ਮਤਲਬ ਇਹ ਹੈ ਕਿ ਸਰਕਾਰੀ ਖਜਾਨੇ ਉਪਰ ਪੈਣ ਵਾਲੇ ਬੋਝ ਨੂੰ ਘਟਾਉਣਾ ਤੇ ਆਮ ਲੋਕਾਂ ਦੀ ਜਿੰਦਗੀ ਵਿਚ ਹੋਣ ਵਾਲੀ ਪਰੇਸ਼ਾਨੀ ਨੂੰ ਖਤਮ ਕਰਨਾ।ਉਹਨਾਂ ਸਵਾਲ ਕੀਤਾ ਕਿ ਜੇਕਰ ਲਾਲ ਬੱਤੀ ਕਲਚਰ ਨੂੰ ਖਤਮ ਕਰਕੇ ਹੂਟਰ ਕਲਚਰ ਨੂੰ ਹੀ ਉਤਸ਼ਾਹਿਤ ਕਰਨਾ ਹੈ ਤਾਂ ਫਿਰ ਲਾਲ ਬੱਤੀ ਕਲਚਰ ਨੂੰ ਖਤਮ ਦਾ ਕੀ ਫਾਇਦਾ? ਦਰਅਸਲ ਸਿਆਸਤਦਾਨਾਂ ਦੀ ਫੋਕੀ ਫੂੰ ਫਾਂ ਤੇ ਸੱਸਤੀ ਛੋਹਰਤ ਹੀ ਇਹ ਕਲਚਰ ਖਤਮ ਕਰਨ ਵਿਚ ਸਹਾਈ ਨਹੀਂ ਹੋ ਰਹੀ।ਜਿਸ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਉਚਿਤ ਕਾਰਵਾਈ ਕਰਨੀ ਚਾਹੀਦੀ ਹੈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media