ਬਠਿੰਡਾ, 17 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਧਾਰਮਿਕ ਸਮਾਗਮ ‘ਚ ਕਥਾ ਵਾਚਕ ਭਾਈ ਗੁਰਇੰਦਰਪਾਲ
ਸਿੰਘ ਵਲੋਂ ਸੰਗਰਾਂਦ ਦਿਹਾੜੇ ਸੰਗਤਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਅਤੇ ਬਾਣੀ ਤੇ ਬਾਣੇ ਨਾਲ ਜੁੜਣ ਲਈ ਕਿਹਾ।ਸੰਗਰਾਂਦ ਦੇ ਦਿਨ ਹੀ ਇਹ ਸਲੋਕ ਪੜਣਾ ਹੰੁਦਾ ਹੈ ਜਦਕਿ ਗੁਰੂ ਸਾਹਿਬ ਨੇ ਸਮਝਾਇਆ ਬਾਣੀ ਕਿਵੇਂ ਪੜਣੀ ਹੈ।ਉਨਾਂ ਕਿਹਾ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ਹਰ ਦਿਨ, ਮਹੀਨੇ ਵਾਰ ਰੁੱਤਾਂ ਅਤੇ ਹਫ਼ਤਾਵਾਰੀ ਦਿਨਾਂ ਬਾਰੇ ਬਾਣੀ ਕਿਉਂ ਨਹੀ ਪੜਦੇ।ਉਨਾਂ ਸੰਗਤਾਂ ਨੂੰ ਚਾਨਣਾ ਪਾਉਦਿਆਂ ਕਿਹਾ ਕਿ ਗੁਰੂ ਘਰਾਂ ਵਿਚ ਸੰਗਰਾਂਦ, ਮੱਸਿਆ ਅਤੇ ਪੂਰਨਮਾਸ਼ੀ ਦੀਆਂ ਤਰੀਕਾਂ ਤਾਂ ਲਿਖੀਆਂ ਪੜਦੇ ਹੋ, ਕਦੇ ਕਿਸੇ ਗੁਰੂ ਘਰ ਵਿਚ ਗੁਰਪੁਰਬਾਂ ਜਾਂ ਸ਼ਹੀਦਾਂ ਦੀਆਂ ਸ਼ਹੀਦੀ ਤਰੀਕਾਂ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਹੈ।ਇਥੋਂ ਤੱਕ ਕਿਸੇ ਗੁਰੂਘਰ ਦੇ ਪ੍ਰਧਾਨ ਜਾਂ ਗੰ੍ਰਥੀ ਨੂੰ ਵੀ ਪਤਾ ਨਹੀ ਹੰੁਦਾ ਉਹ ਤਾਂ ਹਮੇਸ਼ਾਂ ਚਾਰ ਦਿਨ ਪਹਿਲਾਂ ਹੀ ਸੰਗਰਾਂਦ, ਮੱਸਿਆ ਅਤੇ ਪੂਰਨਮਾਸ਼ੀ ਬਾਰੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ ਹੈ।
ਉਨਾਂ ਨੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਬਾਰੇ ਚਾਨਣਾ ਪਾਇਆ ਕਿ ਪੱਟੀ ਦੇ ਮੁਸਲਮਾਨ ਚੌਧਰੀ ਜ਼ਾਫ਼ਰ ਬੇਗ ਵਲੋਂ ਮੁਸਲਮਾਨ ਰਹੀਮ ਬਖ਼ਸ਼ ਮਾਛੀ ਦੀ ਜ਼ਬਰੀ ਚੁੱਕੀ ਲੜਕੀ ਬਾਰੇ ਮੌਕੇ ਦੇ ਹਾਕਮ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਫ਼ਰਿਆਦ ਸੁਣਨ ਦੀ ਥਾਂ ਰਹੀਮ ਬਖ਼ਸ਼ ਮਾਛੀ ਨੂੰ ਧੱਕੇ ਮਾਰ ਕੇ ਦਰਬਾਰ ਵਿਚੋਂ ਕੱਢ ਦਿੱਤਾ, ਪਰ ਉਸ ਮੁਸਲਿਮ ਲੜਕੀ ਭਾਈ ਤਾਰੂ ਸਿੰਘ ਨੇ ਆਪਣੀ ਭੈਣ ਬਣਾਈ।ਭਾਈ ਤਾਰੂ ਸਿੰਘ ਨੇ ਸਿੰਘ ਸਾਥੀਆਂ ਸਮੇਤ ਰਾਤ ਦੇ ਬਾਰਾਂ ਵਜੇ ਜਫ਼ਰ ਬੇਗ ‘ਤੇ ਹਮਲਾ ਕਰਕੇ ਉਸ ਨੂੰ ਕਤਲ ਕੀਤਾ ਤੇ ਰਹੀਮ ਬਖ਼ਸ਼ ਦੀ ਧੀਅ ਉਸ ਨੂੰ ਬਾਇੱਜਤ ਵਾਪਸ ਦਿਾਈ ਅਤੇ ਜਿਸ ਦੀ ਸਜ਼ਾ ਵਜੋਂ ਉਨਾਂ ਨੂੰ ਆਪਣੀ ਖੋਪਰੀ ਉਤਰਵਾ ਕੇ ਸ਼ਹੀਦੀ ਦੇਣੀ ਪਈ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media