Monday, September 28, 2026

ਸ਼ਿਵ ਕਾਵੜੀਆ ਕੈਂਪ ਲਈ ਸ਼ਰਧਾਲੂ ਰਵਾਨਾ

ਬਠਿੰਡਾ, 19 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਓਮ ਸ਼ਿਵ ਸ਼ਕਤੀ ਵੈਲਫੇਅਰ ਸੁਸਾਇਟੀ ਦੁਆਰਾ ਅਮਰੀਕ ਸਿੰਘ ਰੋਡ ’ਤੇ PPN1907201706ਸਥਿਤ ਅਨੂਪੂਰਨਾ ਮੰਦਰ ਵਿਖੇ ਮੁਫ਼ਤ ਜਲ ਸੇਵਾ ਸ਼ੁਰੂ ਕੀਤੀ ਗਈ।ਸੁਸਾਇਟੀ ਵਲੋਂ ਪਟਿਆਲਾ ਵਿਖੇ ਸ਼ਿਵ ਕਾਵੜੀਆ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿਚ ਬਠਿੰਡਾ ਤੋਂ ਇਸ ਕੈਂਪ ਵਿਚ ਭਾਗ ਲੈਣ ਲਈ ਦੋਂ ਟੈਪੂ ਗੱਡੀਆਂ ਰਵਾਨਾ ਕੀਤੀਆਂ ਗਈਆਂ। ਇਸ ਨੂੰ ਗਰੇਮੈਂਟਰ ਦੇ ਮਾਲਕ ਰਾਕੇਸ਼ ਕੁਮਾਰ ਵਲੋਂ ਹਰੀ ਝੰਡੀ ਦਿੱਤੀ ਗਈ। ਇਸ ਮੌਕੇ ਚੇਅਰਮੇਨ ਰਮੇਸ਼ ਗੋਗੀ, ਪ੍ਰਧਾਨ ਸ਼ਤੀਸ ਗਰਗ, ਨਿਸ਼ਾਤ ਮਹਿਤਾ, ਵਿਮਲ ਬਾਂਸਲ, ਕਰਨ ਕਾਂਸਲ, ਹਨੀ ਜਿੰਦਲ, ਅਮਨ ਮਹੇਸ਼ਵਰੀਆ, ਭਰਤ ਭਸ਼ੂਨ ਆਦਿ ਸ਼ਾਮਲ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply