ਬਠਿੰਡਾ, 19 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਟੀਚਰਜ਼ ਹੋਮ ਵਿਖੇ ਕਮਿਊਨਿਟੀ ਐਕਸ਼ਨ ਫ਼ਾਰ ਹੈਲਥ ਜਨ
ਸੰਵਾਦ ਪ੍ਰੋਗਰਾਮ ਰੀਜਨਲ ਰਿਸੋਰਸ ਸੈਂਟਰ (ਆਰ.ਆਰ.ਸੀ) ਮਮਤਾ, ਚੰਡੀਗੜ ਗਿਆਨਦੀਪ ਸਿਕਸ਼ਾ ਮੰਤਰੀ ਬਠਿੰਡਾ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਬਲਾਕ ਗੋਨਿਆਣਾ ਅਤੇ ਸੰਗਤ ਬਲਾਕ ਦੇ ਪ੍ਰੋਜੈਕਟ ਤਹਿਤ ਚੁਣੇ ਗਏ ਪਿੰਡਾਂ ਵਿਚ ਸੇਵਾ ਨਿਭਾ ਰਹੀਆਂ ਏ.ਐਨ.ਐਮ ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ, ਪੇਂਡੂ ਸਿਹਤ ਕਮੇਟੀ ਮੈਂਬਰਾਂ ਐਲ.ਐਚ.ਵੀ ਤੋਂ ਇਲਾਵਾ ਸੇਵਾਵਾਂ ਲੈਣ ਵਾਲੀ ਜਨਤਾ ਦੇ ਨੁਮਾਇੰਦੇ ਸ਼ਾਮਲ ਹੋਏ।ਪ੍ਰੋਗਰਾਮ ਵਿਚ ਮੁੱਖ ਮਹਿਮਾਨ ਹਰੀ ਨਰਾਇਣ ਸਿੰਘ ਸਿਵਲ ਸਰਜਨ ਬਠਿੰਡਾ, ਵਿਸ਼ੇਸ਼ ਮਹਿਮਾਨ ਡਾ. ਅਨਿਲ ਗੋਇਲ ਸੀਨੀਅਰ ਮੈਡੀਕਲ ਅਫ਼ਸਰ, ਊਸ਼ਾ ਰਾਣੀ ਸੀ.ਡੀ.ਪੀ.ਓ ਬਠਿੰਡਾ, ਗਾਇਤਰੀ ਦੇਵੀ ਜ਼ਿਲਾ ਪ੍ਰੋਗਰਾਮ ਮੈਨੇਜਰ ਬਠਿੰਡਾ, ਪਰਮਿੰਦਰਪਾਲ ਸਿੰਘ ਬਰਾੜ ਜ਼ਿਲਾ ਕਮਿਊਨਿਟੀ ਮੋਬਾਲਾਈਜ਼ਰ ਪੁੱਜੇ ਹੋਏ ਸਨ। ਡਾ. ਮਨਦੀਪ ਵਾਲੀਆ ਖੇਤਰੀ ਪ੍ਰਬੰਧਕ ਆਰ.ਆਰ.ਸੀ ਮਮਤਾ ਚੰਡੀਗੜ ਅਤੇ ਸੁਖਵਿੰਦਰ ਸਿੰਘ ਚੱਠਾ ਪ੍ਰੋਜੈਕਟ ਡਾਇਰੈਕਟਰ ਗਿਆਨਦੀਪ ਸਿਕਸ਼ਾ ਸੰਮਤੀ ਦੀ ਅਗਵਾਈ ਵਿਚ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਸਿਵਲ ਸਰਜਨ ਹਰੀ ਨਰਾਇਣ ਸਿੰਘ ਨੇ ਜੋਤੀ ਜਲਾ ਕੇ ਕੀਤੀ। ਪ੍ਰੋਜੈਕਟ ਡਾਇਰੈਕਟਰ ਸੁਖਵਿੰਦਰ ਸਿੰਘ ਚੱਠਾ ਨੇ ਪ੍ਰੋਗਰਾਮ ਦੇ ਵਿਸ਼ੇ ’ਤੇ ਚਾਨਣਾ ਪਾਉਂਦੀਆਂ ਮੌਕੇ ’ਤੇ ਮੌਜੂਦ ਨੁਮਾਇੰਦਿਆਂ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਬਾਰੇ ਕਿਹਾ। ਪ੍ਰੋਗਰਾਮ ’ਚ ਸ਼ਾਮਲ ਜਨਤਾ ਦੇ ਨੁਮਾਇੰਦਿਆਂ ਨੇ ਰਾਤ ਸਮੇਂ ਮਰੀਜ਼ਾਂ ਨੂੰ ਲਿਆਉਣ ਵਾਲੀਆਂ ਆਸ਼ਾ ਵਰਕਰਾਂ ਲਈ ਸਰਕਾਰੀ ਹਸਪਤਾਲਾਂ ’ਚ ਬੈਠਣ-ਪੈਣ ਲਈ ਕਿਸੇ ਕਮਰੇ ਦਾ ਪ੍ਰਬੰਧ ਨਾ ਹੋਣ, ਆਂਗਣਵਾੜੀ ਵਰਕਰਾਂ ਕੋਲ ਪੱਕੇ ਟਿਕਾਣਿਆਂ ਦਾ ਨਾ ਹੋਣਾ, ਨਰਸਾਂ ਦੁਆਰਾ ਜਣੇਪਾ ਕੇਸਾਂ ਦੌਰਾਨ ਵਧਾਈ ਮੰਗਣਾ ਅਤੇ ਪੇਂਡੂ ਸਿਹਤ ਕਮੇਟੀਆਂ ਦੀਆਂ ਮੀਟਿੰਗਾਂ ਨਾ ਹੋਣਾ ਆਦਿ ਸਮੱਸਿਆਵਾਂ ਨੰੂ ਉਠਾਇਆ ਗਿਆ ਪੈਨਲ ਕਮੇਟੀ ਮੈਂਬਰ ਡਾ. ਏ.ਪੀ ਗਰੋਵਰ ਮੈਂਬਰ ਜ਼ਿਲਾ ਸਿਹਤ ਕਮੇਟੀ, ਐਡਵੋਕੇਟ ਰਣਬੀਰ ਸਿੰਘ ਬਰਾੜ, ਜਤਿੰਦਰਪਾਲ ਸਿੰਘ ਸੇਮਾ ਸਮਾਜ ਸੇਵੀ ਅਤੇ ਹਰਵਿੰਦਰ ਸ਼ਰਮਾ ਕੌਂਸਲਰ ਨੇ ਸਮੱਸਿਆਵਾਂ ਦੇ ਹੱਲ ਲਈ ਢੁਕਵੇਂ ਸੁਝਾਅ ਦਿੱਤੇ।
ਡਾ. ਮਨਦੀਪ ਕੌਰ ਵਾਲੀਆ ਨੇ ਕਿਹਾ ਕਿ ਸਮੱਸਿਆ ਨੰੂ ਉਛਾਲਣਾ ਕਿਸੇ ਮੁਲਾਜ਼ਮ ਨੂੰ ਨਿਸ਼ਾਨਾ ਬਣਾਉਣਾ ਕਰਨ ਨਹੀਂ ਬਲਕਿ ਉਨਾਂ ਦਾ ਮਕਸਦ ਸਰਕਾਰ ਤੇ ਵਿਭਾਗ ਦੀਆਂ ਉੱਚ ਦਰਜੇ ਦੀਆਂ ਸੇਵਾਵਾਂ ਨੂੰ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਣਾ ਹੈ। ਸੀ.ਡੀ.ਪੀ.ਓ ਊਸ਼ਾ ਰਾਣੀ ਨੇ ਕਿਹਾ ਕਿ ਸਮੂਹ ਸੈਂਟਰਾਂ ਦੀਆ ਕਮੀਆਂ ਪੇਸ਼ੀਆਂ ਦੀ ਰਿਪੋਰਟ ਬਣਾ ਕੇ ਵਿਭਾਗ ਨੰੂ ਭੇਜੀ ਜਾਵੇਗੀ। ਸਿਵਲ ਸਰਜਨ ਹਰੀ ਨਰਾਇਣ ਸਿੰਘ ਨੇ ਆਪਣੇ ਸੰਬੋਧਨ ਵਿਚ ਆਸ਼ਾ ਵਰਕਰਾਂ ਦੀ ਸਮੱਸਿਆ ਦਾ ਹੱਲ ਕਰਦਿਆਂ ਕਿਹਾ ਕਿ ਜਲਦੀ ਹੀ ਸਾਰੇ ਸਰਕਾਰੀ ਹਸਪਤਾਲਾਂ ਦੇ ਐਸ.ਐਮ.ਓ ਨੂੰ ਹੁਕਮ ਜਾਰੀ ਕਰਕੇ ਰਾਤ ਸਮੇਂ ਆਸ਼ਾ ਵਰਕਰਾਂ ਦੇ ਠਹਿਰਨ ਲਈ ਕਮਰੇ ਦੇ ਪ੍ਰਬੰਧ ਕਰ ਦਿੱਤੇ ਜਾਣਗੇ। ਪੇਂਡੂ ਸਿਹਤ ਕਮੇਟੀਆਂ ਦੀਆਂ ਮੀਟਿੰਗਾਂ ਵੀ ਭਵਿੱਖ ਵਿਚ ਰੈਗੂਲਰ ਹੋਇਆ ਕਰਨਗੀਆਂ। ਜਣੇਪਾ ਕੇਸਾਂ ਮੌਕੇ ਵਧਾਈ ਲੈਣ ਦੀ ਮਨਾਹੀ ਕੀਤੀ ਹੋਈ ਹੈ। ਜੇਕਰ ਫਿਰ ਵੀ ਕੋਈ ਨਰਸ ਜਾਂ ਵਿਭਾਗੀ ਮੁਲਾਜ਼ਮ ਅਜਿਹਾ ਕਰਦਾ ਤਾਂ ਇਸ ਦੇ ਬਾਰੇ ਸਬੰਧਿਤ ਅਧਿਕਾਰੀਆਂ ਨੂੰ ਜ਼ਰੂਰ ਦੱਸਿਆ ਜਾਵੇ। ਪ੍ਰੋਗਰਾਮ ਵਿਚ ਡਾ. ਸੋਫੀਆ ਮੈਡੀਕਲ ਸਰਜਨ ਗੋਨਿਆਣਾ,ਨਰਿੰਦਰ ਕੁਮਾਰ ਬੀ.ਸੀ.ਸੀ, ਜਤਿੰਦਰ ਕੁਮਾਰ ਜੋਸ਼ੀ ਪ੍ਰਧਾਨ, ਗਿਆਨਦੀਪ ਸਿਕਸ਼ਾ ਸੰਮਤੀ ਅਤੇ ਹਰਵਿੰਦਰ ਸਿੰਘ ਮਹਿਮਾ ਆਦਿ ਵੀ ਮੌਜੂਦ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media