Wednesday, February 25, 2026

ਲਾਇਨਸ ਕਲੱਬ ਵਿਸ਼ਾਲ ਨੇ ਖ਼ੂਨਦਾਨ ਕੈਂਪ ਲਾ ਕੇ ਕੀਤਾ 75 ਯੂਨਿਟ ਖ਼ੂਨਦਾਨ

ਨਵੀਂ ਟੀਮ ਨੇ ਖੂਨਦਾਨ ਕੈਂਪ ਲਗਾ ਕੇ ਕਾਰਜਕਾਲ ਦੀ ਕੀਤੀ ਸ਼ੁਰੂਆਤ

PPN070710

ਫਾਜਿਲਕਾ, 7 ਜੁਲਾਈ (ਵਿਨੀਤ ਅਰੋੜਾ) – ਅੰਤਰਾਸ਼ਟਰੀ ਸਮਾਜ ਸੇਵੀ ਸੰਸਥਾ ਲਾਇਨਸ ਕਲੱਬ ਫਾਜਿਲਕਾ ਵਿਸ਼ਾਲ ਦੁਆਰਾ ਅੱਜ ਸਥਾਨਕ ਸਿਵਲ ਹਸਪਤਾਲ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ।  ਜਿਸਦਾ ਉਦਘਾਟਨ ਸਿਵਲ ਹਸਪਤਾਲ  ਦੇ ਐਸ. ਐਮ. ਓ.  ਡਾ.  ਐਸ. ਪੀ.  ਗਰਗ ਅਤੇ ਡਾ.  ਨਰੇਂਦਰ ਸੇਠੀ  ਨੇ ਕੀਤਾ । ਕੈਂਪ ਦਾ ਆਯੋਜਨ ਕਲੱਬ  ਦੇ ਨਵੇ ਬਣੇ ਪ੍ਰਧਾਨ ਸ਼ੇਖਰ ਛਾਬੜਾ ਐਡਵੋਕੇਟ  ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ  ਦੇ ਸਕੱਤਰ ਨਰੇਂਦਰ ਸਕੱਤਰ ਅਤੇ ਪ੍ਰੋਜੈਕਟ ਸਕੱਤਰ ਇੰਜੀਨੀਅਰ ਪ੍ਰਦੀਪ ਸੇਠੀ  ਨੇ ਦੱਸਿਆ ਕਿ ਕਲੱਬ ਦੁਆਰਾ ਲਗਾਏ ਗਏ ਇਸ ਕੈਂਪ ਵਿੱਚ ਕਲੱਬ  ਦੇ ਮੈਬਰਾਂ ਅਤੇ ਉਨ੍ਹਾਂ  ਦੇ  ਪਰਿਵਾਰਿਕ ਮੈਂਬਰਾਂ ਦੁਆਰਾ ੭੫ ਯੂਨਿਟ ਖੂਨਦਾਨ ਕੀਤਾ ਗਿਆ ।  ਇਸ ਕੈਂਪ ਵਿੱਚ ਸਵਾਮੀ ਵਿਵੇਕਾਨੰਦ ਆਈ. ਟੀ. ਆਈ  ਅਤੇ ਗੁਰੂ ਹਰਕ੍ਰਿਸ਼ਣ ਆਈ. ਟੀ. ਆਈ  ਦਾ ਵਿਸ਼ੇਸ਼ ਯੋਗਦਾਨ ਰਿਹਾ ।ਇਸ ਕੈਂਪ ਵਿੱਚ ਸਿਵਲ ਹਸਪਤਾਲ  ਦੇ ਸਿਹਤ ਕਰਮਚਾਰੀ ਬਰਾਡਰਿਕ,  ਮੈਡਮ ਰੰਜੂ ਬਾਲਾ,  ਮੈਡਮ ਆਸ਼ਾ ਡੋਡਾ  ਨੇ ਵਿਸ਼ੇਸ਼ ਯੋਗਦਾਨ ਦਿੱਤਾ ।ਇਸ ਮੌਕੇ ਕਲੱਬ ਦੁਆਰਾ ਖੂਨਦਾਨ ਕਰਣ ਵਾਲਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਕੈਂਪ  ਦੇ ਪ੍ਰੋਜੇਕਟ ਚੇਅਰਮੈਨ ਸਤੀਸ਼ ਸਚਦੇਵਾ  ਅਤੇ ਕੋ-ਚੇਅਰਮੈਨ ਦੀਪਕ ਵਾਟਸ ਸਨ ।  ਇਸ ਮੌਕੇ ਕਲੱਬ  ਦੇ ਖ਼ਜਾਨਚੀ ਅਰਵਿੰਦ ਸ਼ਰਮਾ,  ਅਸ਼ੋਕ ਵਾਟਸ,  ਮਨਜੀਤ ਸਵਾਮੀ, ਰਿਤੇਸ਼ ਗਗਨੇਜਾ  ਐਡਵੋਕੇਟ,  ਇੰਜੀਨੀਅਰ ਰਾਕੇਸ਼ ਭੂਸਰੀ, ਐਡਵੋਕੇਟ ਸੁਮਿਤ ਡੋਡਾ  ਟੈਕਸ ਕੰਸਲਟੈਂਟ,  ਪ੍ਰਿੰਸੀਪਲ ਪਾਲ  ਚੰਦ ਵਰਮਾ,  ਜਤਿੰਦਰ ਵਰਮਾ, ਅਸ਼ਵਨੀ ਪਰੂਥੀ,  ਪ੍ਰਦੀਪ ਛੋਕਰਾ,  ਸੰਦੀਪ ਛਾਬੜਾ,  ਅਜੈ ਨਾਰੰਗ,  ਲੋਕੇਸ਼ ਅਰੋੜਾ,  ਓ.  ਪੀ.  ਸਚਦੇਵਾ,  ਸ਼ਲਿੰਦਰ ਵਢੇਰਾ, ਰਾਜੇਸ਼ ਧੂੜੀਆ, ਅਲੋਕ ਕਟਾਰਿਆ  ਆਦਿ ਮੈਂਬਰ ਹਾਜਰ ਸਨ । 

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply