ਬਠਿੰਡਾ, 20 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰਦਵਾਰਾ ਸਾਹਿਬ ਨਾਨਕ ਵਾੜੀ ਸਾਹਿਬ ਬੱਲਾ ਰਾਮ ਨਗਰ ਬਠਿੰਡਾ
ਵਿਖੇ ਬਠਿੰਡਾ ਯੂਥ ਫੌਰਮ ਵੱਲੋਂ ਇਕ ਧਾਰਮਿਕ ਤੇ ਸਮਾਜਿਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਮੁੱਖ ਸਿੰਘ ਨੇ ਸ਼ਿਰਕਤ ਕਰਦਿਆਂ ਸੰਸਥਾ ਵਲੋਂ ਲੋੜਵੰਦ ਵਿਅਕਤੀਆ ਦੀ ਮਦਦ ਕਰਨ ਦੀ ਸ਼ਲਾਘਾ ਕੀਤੀ ਅਤੇ ਅਰਦਾਸ ਕੀਤੀ ਕਿ ਸੰਸਥਾ ਹਮੇਸ਼ਾ ਹੀ ਚੜਦੀਕਲਾਂ ‘ਚ ਸੇਵਾ ਕਰਦੀ ਰਹੇ ।ਇਸ ਮੌਕੇ ਬਠਿੰਡਾ ਯੂਥ ਫੌਰਮ ਵੱਲੋ ਅੰਗਹੀਣ ਬੱਚੇ ਗੁਰਸੇਵਕ ਸਿੰਘ ਨੂੰ ਟਰਾਈ ਸਾਇਕਲ ਦਿੱਤਾ ਗਿਆ ਅਤੇ ਜਿੰਦਗੀ ਭਰ ਲਈ ਆਰਥਿਕ ਸਹਾਇਤਾ ਦਾ ਵੀ ਐਲਾਨ ਕੀਤਾ।ਭਾਈ ਗੁਰਦੀਪ ਸਿੰਘ ਬਠਿੰਡਾ ਨੇ ਸੰਸਥਾ ਦੇ ਕਾਰਜ ਨੂੰ ਮਨੁੱਖਤਾ ਦੀ ਸੇਵਾ ਉਤਮ ਦੱਸਿਆ ਅਤੇ ਸੰਸਥਾਂ ਨੂੰ ਇਹ ਵੀ ਪ੍ਰੇਰਣਾ ਕੀਤੀ ਕਿ ਉਹ ਇਸ ਕਾਰਜ ਦੇ ਨਾਲ ਨਾਲ ਧਰਮ ਪ੍ਰਚਾਰ ਕਾਰਜ ਵੀ ਕਰੇ।
ਸੰਸਥਾ ਦੇ ਪ੍ਰਧਾਨ ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਬੱਲਾ ਰਾਮ ਨਗਰ ਵਾਸੀ ਗੁਰਸੇਵਕ ਸਿੰਘ ਦੇ ਮਾਤਾ-ਪਿਤਾ ਦੀ ਮੌਤ ਜਨਮ ਤੋਂ ਕੁਝ ਦੇਰ ਬਾਅਦ ਹੋ ਗਈ ਸੀ ਅਤੇ ਦੋ ਭਰਾਵਾਂ ਨੂੰ ਦਾਦਾ ਦਾਦੀ ਨੇ ਪਾਲਿਆ।ਇੱਕ ਪੋਤਾ ਗੁਰਸੇਵਕ ਸਿੰਘ ਪੋਲੀਓ ਦੇ ਕਾਰਨ ਅੰਗਹੀਣ ਹੋ ਗਿਆ।ਅੰਗਹੀਣ ਹੋਣ ਕਾਰਨ ਘਰ ਹੀ ਰਹਿੰਦਾ ਤੇ ਦੋ ਵੇਲੇ ਸਵੇਰੇ ਸ਼ਾਮ ਗੁਰਦਵਾਰਾ ਸਾਹਿਬ ਆ ਜਾਂਦਾ ਸੀ ਤੇ ਗੁਰੂ ਘਰ ਸੇਵਾ ਕਰਦਾ ਸੀ।ਇਸ ਮੌਕੇ ਕੌਸਲਰ ਬੇਅੰਤ ਸਿੰਘ ਰੰਧਾਵਾ ਨੇ ਜਥੇਦਾਰ ਭਾਈ ਗੁਰਮੁੱਖ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਮਹੁੱਲਾ ਨਿਵਾਸੀਆਂ ਵੱਲੋ ਧੰਨਵਾਦ ਕਰਦਿਆਂ ਜੀ ਆਇਆ ਨੂੰ ਕਿਹਾ ਅਤੇ ਗੁਰਦੁਆਰਾ ਸਾਹਿਬ ਨਾਨਕ ਵਾੜੀ ਸਾਹਿਬ ਦੀ ਕਮੇਟੀ ਪ੍ਰਧਾਨ ਡਾ: ਬਿੱਕਰ ਸਿੰਘ ਤੇ ਸੱਤਪਾਲ ਸਿੰਘ ਖੁਰਮੀ ਵਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਮੁੱਖ ਸਿੰਘ ਅਤੇ ਅਕਾਲੀ ਆਗੂ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਸਿਰੋਪਾਓ ਭੇਂਟ ਕੀਤਾ ਗਿਆ।ਇਨਾਂ ਤੋਂ ਇਲਾਵਾ ਨੰਬਰਦਾਰ ਸੁਖਜੀਤ ਸਿੰਘ ਜੱਸੀ ਪੌ ਵਾਲੀ, ਗੁਰਜੰਟ ਸਿੰਘ ਲਾਡੀ ਗਹਿਰੀ ਭਾਗੀ, ਬਲਤੇਜ ਸਿੰਘ ਮੁਲਤਾਨੀਆ, ਐਡਵੋਕੇਟ ਵਰਿੰਦਰਪਾਲ ਸਿੰਘ ਬਰਾੜ, ਕਮਲ ਰਾਜਪੂਤ, ਬਾਬਾ ਸੁਖਦੇਵ ਸਿੰਘ ਜੋਗਾਨੰਦ, ਦਰਸਨ ਸਿੰਘ ਭਾਰੀ ਆਦਿ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media