ਬਠਿੰਡਾ, 21 ਜੁਲਾਈ (ਪੰਜਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜ ਰੋਜ਼ਾ ਖੇਡ ਕੋਚਿੰਗ ਕੈਂਪ ਲਗਾਇਆ ਗਿਆ, ਜਿਸ ਦੌਰਾਨ ਬੱਚਿਆਂ ਨੂੰ ਫੁੱਟਵਾਲ ਕ੍ਰਿਕਟ, ਖੋ-ਖੋ, ਬੈਂਡਮੈਂਟਨ, ਬਾਸਕਟਬਾਲ ਅਤੇ ਟਲਗ ਆਫ਼ ਵਾਰ ਦੀ ਕੋਚਿੰਗ ਦਿੱਤੀ ਗਈ।ਕੈਂਪ ਦਾ ਮੁੱਖ ਮੰਤਵ ਬੱਚਿਆਂ ਨੂੰ ਕੋਚਿੰਗ ਦੇਣ ਦੇ ਨਾਲ-ਨਾਲ ਉਨਾਂ ਦਾ ਬੱਚਿਆਂ ਦਾ ਸਟੈਮਿਨਾ ਵਧਾਉਣਾ ਵੀ ਹੈ, ਜਿੰਨਾਂ ਨੇ ਕੈਂਪ ਵਿਚ ਉਤਸ਼ਾਹਤ ਨਾਲ ਭਾਗ ਲਿਆ।ਕੈਂਪ ਦੀ ਸਮਾਪਤੀ ਸਮੇਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ: ਐਮ.ਐਲ ਅਰੋੜਾ ਨੇ ਬੱਚਿਆਂ ਨੂੰ ਇਸੇ ਤਰਾਂ ਖੇਡਾਂ ਵਿਚ ਵੱਧ ਤੋਂ ਵੱਧ ਦਿਲਚਸਪੀ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਅੱਜ ਦੀ ਨੌਜਵਾਨ ਪੀੜੀ ਵਿਚ ਨਸ਼ਿਆਂ ਅਤੇ ਮੋਬਾਇਲ ਦੇ ਵੱਧ ਰਹੇ ਰੂਝਾਨ ਤੇ ਕਾਬੂ ਪਾਇਆ ਜਾ ਸਕੇ।ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਅੰਜੂ ਡੋਗਰਾ, ਜਗਜੀਵਨ ਸਿੰਘ ਸੰਧੂ ਅਤੇ ਡੀ.ਪੀ.ਵੀ ਵੀ ਮੌਜੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media