Wednesday, July 22, 2026

ਸੇੇਵਾਵਾਂ ਦਾ ਤਰਜੀਹੀ ਅਧਾਰ ਤੇ ਨਿਪਟਾਰਾ ਕੀਤਾ ਜਾਵੇਗਾ- ਕਮਿਸ਼ਨਰ ਸੇਵਾ ਅਧਿਕਾਰ

PPN2107201717ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਕਮਿਸ਼ਨਰ ਸੇਵਾ ਅਧਿਕਾਰ ਕਮਿਸ਼ਨ ਜਗਦੀਪ ਸਿੰਘ ਚੀਮਾ ਅਤੇ ਪੰਕਜ ਮਹਾਜਨ ਨੇ ਸਪਸ਼ੱਟ ਕੀਤਾ ਹੈ ਕਿ ਸਾਰੇ ਦਫਤਰ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਪੰਜਾਬ ਰਾਈਟ ਟੂ ਸਰਵਿਸ ਐਕਟ ਅਧੀਨ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਤਰਜੀਹੀ ਅਧਾਰ ਤੇ ਮੁਹੱਈਆ ਕਰਵਾਉਣ ਅਤੇ ਹੁਣ ਤੱਕ   ਵੱਖ ਵੱਖ ਵਿਭਾਗਾਂ ਵਿੱਚ ਬਕਾਇਆ ਪਏ ਕੇਸਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ।ਡਿਪਟੀ ਕਮਿਸ਼ਨਰ ਅੰਮਿ੍ਰਤਸਰ ਕਮਲਦੀਪ ਸਿੰਘ ਸੰਘਾ ਨਾਲ ਪੰਜਾਬ ਸੇਵਾ ਅਧਿਕਾਰ ਕਮਿਸ਼ਨ ਅਧੀਨ ਆਉਂਦੀਆਂ 351 ਸੇਵਾਵਾਂ ਜੋ ਕਿ 26 ਵਿਭਾਗਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਸਬੰਧੀ ਸਮੀਖਿਆ ਕਰਨ ਲਈ ਦੋਵੇਂ ਕਮਿਸ਼ਨਰ ਅੰਮਿ੍ਰਤਸਰ ਆਏ ਹੋਏ ਸਨ।
ਸ੍ਰੀ ਚੀਮਾ ਨੇ ਸਾਰੇ ਸੇਵਾ ਕੇਂਦਰਾਂ ਦੇ ਕੁਆਰਡੀਨੇਟਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਸੇਵਾਵਾਂ ਦੇਣ ਲਈ ਜਰੂਰੀ ਹੈ ਕਿ ਬਿਨੈਕਾਰ ਕੋਲੋਂ ਅਰਜੀ ਪੂਰੇ ਦਸਤਾਵੇਜਾਂ ਨਾਲ ਲਈ ਜਾਵੇ ਤਾਂ ਜੋ ਕਿਸੇ ਢਿੱਲ-ਮੱਠ ਦੀ ਗੁੰਜਾਇਸ਼ ਨਾ ਰਹੇ।ਉਨਾਂ ਕਿਹਾ ਕਿ ਅੱਗੇ ਉਕਤ ਅਰਜੀ ਸਬੰਧਤ ਵਿਭਾਗਾਂ ਨੂੰ ਪੂਰੇ ਦਸਤਾਵੇਜ ਸਹੀ ਢੰਗ ਨਾਲ ਸਕੈਨ ਕਰਕੇ ਭੇਜੇ ਜਾਣ ਤਾਂ ਹੀ ਕੰਮ ਸਮੇਂ ਸਿਰ ਨਿਬੜ ਸਕਦਾ ਹੈ।ਉਨਾਂ ਕਿਹਾ ਕਿ ਜਨਮ ਅਤੇ ਮੌਤ ਦੇ ਸਰਟੀਫਿਕੇਟ ਵਿੱਚ ਅਕਸਰ ਦੇਰੀ ਹੁੰਦੀ ਜੋ ਕਿ ਬਰਦਾਸ਼ਤ ਯੋਗ ਨਹੀਂ ਹੈ।ਉਨਾਂ ਨੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਸੇਵਾ ਕੇਂਦਰ ਦੇ ਮੁਲਾਜਮਾਂ ਦੀ ਸਪੈਸ਼ਲ ਵਰਕਸ਼ਾਪ ਲਗਾਈ ਜਾਵੇ ਤਾਂ ਜੋ ਸਬੰਧਤ ਵਿਭਾਗ ਨਾਲ ਤਾਲਮੇਲ ਕਰਕੇ ਸਹੀ ਢੰਗ ਨਾਲ ਅਰਜੀਆਂ ਪ੍ਰਾਪਤ ਕਰ ਸਕਣ।
ਸ੍ਰੀ ਪੰਕਜ ਮਹਾਜਨ ਕਮਿਸ਼ਨਰ ਸੇਵਾ ਅਧਿਕਾਰ ਕਮਿਸ਼ਨ ਨੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਪ੍ਰਦੂਸ਼ਣ ਬੋਰਡ ਦੇ ਕੇਸ ਅਕਸਰ ਲਟਕ ਜਾਂਦੇ ਹਨ ਇਨਾਂ ਨੂੰ ਤਰਜੀਹ ਦੇ ਅਧਾਰ ਤੇ ਹੱਲ ਕੀਤਾ ਜਾਵੇ।ਉਨਾਂ ਕਿਹਾ ਕਾਰਖਾਨੇ ਅਤੇ ਹੋਰ  ਅਦਾਰਿਆਂ ਨੂੰਸੇਵਾਵਾਂ ਦੇਣ ਦੇ ਨਾਲ ਪ੍ਰਦੂਸ਼ਣ ਘੱਟ ਕਰਨ ਬਾਰੇ ਵੀ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਭਰੋਸਾ ਦਿਵਾਇਆ ਕਿ ਜਿਲੇ ਵਿੱਚ ਸਾਰੀਆਂ ਸੇਵਾਵਾਂ ਸਮੇਂ ਸਿਰ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਬਕਾਇਆ ਕੇਸਾਂ ਦਾ ਨਿਪਟਾਰਾ ਛੇਤੀ ਕਰ ਦਿੱਤਾ ਜਾਵੇਗਾ।ਉਨਾਂ ਇਹ ਵੀ ਸ਼ਪਸ਼ਟ ਕੀਤਾ ਕਿ ਪ੍ਰਦੂਸ਼ਣ ਦੀ ਰੋਕਥਾਮ ਕਰਨ ਵਿੱਚ ਜਿਹੜਾ ਵੀ ਵਿਅਕਤੀ ਰੁਕਾਵਟ ਬਣਦਾ ਹੈ ਉਸ ਵਿਰੁੱਧ ਪਰਚਾ ਦਰਜ ਕਰਵਾਇਆ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਐਸ:ਈ ਹਰਬੀਰ ਸਿੰਘ, ਐਕਸੀਅਨ ਜਸਵੰਤ ਸਿੰਘ, ਐਸ:ਡੀ:ਓ ਰਾਜੇਸ਼ ਬਾਵਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply