Tuesday, April 7, 2026

ਪੁਲਿਸ `ਤੇ ਕਾਬੂ ਨਾ ਪਾਇਆ ਤਾਂ ਅੱਗ ਦੇ ਲਾਵੇ `ਚ ਬਦਲ ਸਕਦਾ ਹੈ ਸੰਗਤਾਂ ਦਾ ਗੁੱਸਾ – ਜਥੇਦਾਰ

ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਜੋ ਘਟਨਾ G. Gurbachan S11aਸੰਗਰੂਰ ਵਿਖੇ ਇੱਕ ਪੁਲਿਸ ਅਧਿਕਾਰੀ ਵੱਲੋਂ ਇੱਕ ਅੰਮ੍ਰਿਤਧਾਰੀ ਬੀਬੀ ਨਾਲ ਬੱਸ ਵਿਚ ਬਦਸਲੂਕੀ ਕੀਤੀ ਗਈ ਹੈ, ਇਸ ਨਾਲ ਸੰਗਤਾਂ ਦਾ ਪੁਲਿਸ ਉਪਰ ਕੀਤਾ ਜਾਂਦਾ ਭਰੋਸਾ ਇੱਕ ਵਾਰ ਖਤਮ ਹੋ ਕੇ ਰਹਿ ਗਿਆ ਹੈ।ਜੋ ਪੁਲਿਸ ਪਬਲਿਕ ਦੀ ਸੁਰੱਖਿਆ ਵਾਸਤੇ ਹੈ ਉਸ ਵੱਲੋਂ ਸ਼ਰਾਬ ਦੇ ਨਸ਼ੇ ਵਿਚ ਗੁੱਟ ਹੋ ਕੇ ਬੀਬੀ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਪੁਲਿਸ ਦੇ ਕਿਰਦਾਰ ਉਪਰ ਵੱਡਾ ਧੱਬਾ ਹੈ।ਜੇਕਰ ਪੁਲਿਸ ਦੇ ਮੁਲਾਜ਼ਮ ਹੀ ਇਸ ਤਰ੍ਹਾਂ ਕਰਨ ਲੱਗ ਪਏ ਤਾਂ ਲੋਕ ਕਿੱਥੇ ਜਾ ਕੇ ਇਨਸਾਫ ਲੈਣ ਲਈ ਸ਼ਿਕਾਇਤ ਕਰਨਗੇ।
ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਇੰਝ ਲਗਦਾ ਹੈ ਜਿਵੇਂ ਸਰਕਾਰ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ ਕਿਉਂਕਿ ਕਿਸੇ ਨੂੰ ਸਰਕਾਰ ਦਾ ਕੋਈ ਡਰ ਹੀ ਨਹੀਂ ਰਹਿ ਗਿਆ।ਜੇਕਰ ਪੁਲਿਸ ਹੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗ ਪਵੇਗੀ ਤਾਂ ਇਸ ਦੇ ਹੱਲ ਲਈ ਸੰਗਤਾਂ ਨੂੰ ਆਪ ਕੁੱਝ ਕਰਨਾ ਪਵੇਗਾ।ਫਿਰ ਸਰਕਾਰ ਕਿਸੇ ਨੂੰ ਅੱਤਵਾਦੀ, ਕਿਸੇ ਨੂੰ ਦਹਿਸ਼ਤਗਰਦ ਐਲਾਨਣ ਲੱਗ ਪਵੇਗੀ।ਇਸ ਲਈ ਸਮਾਂ ਰਹਿੰਦਿਆਂ ਹੀ ਪੁਲਿਸ `ਤੇ ਕਾਬੂ ਪਾਇਆ ਜਾਵੇ ਨਹੀਂ ਤਾਂ ਸੰਗਤਾਂ ਦਾ ਗੁੱਸਾ ਅੱਗ ਦੇ ਲਾਵੇ ਵਿਚ ਬਦਲ ਸਕਦਾ ਹੈ।ਜਿਸ ਨੂੰ ਸੰਭਾਲਣਾ ਸਰਕਾਰ ਲਈ ਔਖਾ ਹੋ ਜਾਵੇਗਾ।
ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਅਸ਼ਲੀਲ ਹਰਕਤ ਕਰਨ ਵਾਲੇ ਪੁਲਿਸ ਮੁਲਾਜ਼ਮ ਖਿਲਾਫ ਸਰਕਾਰ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੋਈ ਠੋਸ ਪ੍ਰੋਗਰਾਮ ਉਲੀਕਿਆ ਜਾਵੇਗਾ, ਜਿਸ ਵਿਚ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦੀ ਪੰਜਾਬ ਸਰਕਾਰ ਹੀ ਜਿੰਮੇਵਾਰ ਹੋਵੇਗੀ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply