Tuesday, September 15, 2026

ਲਾਹੌਰੀਆ ਨੂੰ ਐਲੀਮੈਂਟਰੀ ਟੀਚਰਜ਼ ਯੂਨੀਅਨ ਦਾ ਮੁੜ ਸੂਬਾ ਪ੍ਰੈਸ ਸਕੱਤਰ ਬਣਾਉਣ ਦੀ ਮੰਗ

ਜੰਡਿਆਲਾ ਗੁਰੂ  (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਨਵੇਂ ਚੁਣੇ ਗਏ ਕਈ ਜਿਲਿਆਂ ਤੇ ਬਲਾਕ ਪੱਧਰੀ ਆਗੂਆਂ ਨੇ daljit-lahoriaਐਲੀਮੈਂਟਰੀ ਟੀਚਰਜ਼ ਦੀ ਸੂਬਾ ਕਮੇਟੀ ਤੇ ਯੂਨੀਅਨ ਦੇ ਸੂਬਾ ਪ੍ਰਧਾਨ ਤੋ ਜੋਰਦਾਰ ਮੰਗ ਕੀਤੀ ਹੈ ਕਿ ਯੂਨੀਅਨ ਦੇ ਸਾਬਕਾ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਦੀਆਂ ਯੂਨੀਅਨ ਤੇ ਅਧਿਆਪਕਾਂ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨਾਂ ਨੂੰ ਦੁਬਾਰਾ ਸੂਬਾ ਪ੍ਰੈਸ ਸਕਤਰ ਬਣਾਇਆ ਜਾਵੇ ਤਾਂ ਜੋ ਉਹ ਪਹਿਲਾ ਵਾਂਗ ਆਪਣੀਆ ਸੇਵਾਵਾਂ ਨਿਭਾਅ ਸਕਣ।ਇਹ ਮੰਗ ਕਰਨ ਵਾਲਿਆਂ `ਚ ਭੁਪਿੰਦਰ ਸਿੰਘ ਠੱਠੀਆ, ਨਵਦੀਪ ਸਿੰਘ ਵਿਰਕ, ਗੁਰਭੇਜ ਸਿੰਘ ਮੱਲੀ, ਸਤਨਾਮ ਸਿੰਘ ਤਰਨਤਾਰਨ, ਮਲਕੀਤ ਸਿੰਘ ਕੱਦਗਿੱਲ, ਗੁਰਵਿੰਦਰ ਸਿੰਘ ਸੁਲਤਾਨਪੁਰ ਲੋਧੀ, ਸੁਖਚੈਨ ਸਿੰਘ, ਸਤਨਮ ਸਿੰਘ ਜੱਸੜ, ਹਰਪ੍ਰੀਤ ਸਿੰਘ ਬਟਾਲਾ, ਰਬਜੀਤ ਸਿੰਘ, ਗੁਰਪ੍ਰਤਾਪ ਸਿੰਘ ਕਾਹਲੋਂ, ਗੁਰਪ੍ਰੀਤ ਸਿੰਘ ਬਾਜਵਾ, ਅਸ਼ਵਨੀ ਸ਼ਾਹਕੋਟ, ਵਿਪਨ ਰਿਖੀ, ਗੁਰਮੀਤ ਸਿੰਘ ਮਜੀਠਾ, ਪਰਮਬੀਰ ਸਿੰਘ ਹੁੰਦਲ, ਹਰਦਿਆਲ ਸਿੰਘ ਭੱਟੀ ਤੇ ਹੋਰ ਆਗੂ ਤੇ ਅਧਿਆਪਕ ਸ਼ਾਮਲ ਹਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply