ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਆਮਦਨ ਕਰ ਦਿਵਸ ਮੌਕੇ ਆਮਦਨ ਕਰ ਵਿਭਾਗ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ
ਸਕੂਲ ਮਾਲ ਰੋਡ ਆਮਦਨ ਕਰ ਕਮਿਸ਼ਨਰ ਆਰ.ਆਈ.ਐਸ ਗਿੱਲ ਵਲੋਂ ਆਪਣੇ ਕਰ ਕਮਲਾਂ ਨਾਲ ਪੌਦਾ ਲਗਾਇਆ ਗਿਆ।ਇਸ ਸਮੇਂ ਕਮਿਸ਼ਨਰ ਗਿੱਲ ਨੇ ਕਿਹਾ ਦਿਨੋ ਦਿਨ ਵਧ ਰਹੇ ਪ੍ਰਦੂਸ਼ਣ ਨਾਲ ਵਾਤਾਵਰਣ ਦੇ ਵਿਗੜ ਰਹੇ ਸੰਤੁਲਨ ਲਈ ਫਲਦਾਰ ਤੇ ਛਾਂ ਵਾਲੇ ਬੂਟੇ ਲਗਾਉਣੇ ਬਹੁਤ ਜਰੂਰੀ ਹਨ।ਉਨਾਂ ਕਿਹਾ ਕਿ ਵਾਤਾਰਣ ਨੂੰ ਸ਼ੁੱਧ ਤੇ ਹਰਿਆ ਭਰਿਆ ਰੱਖਣ ਨਾ ਸਿਰਫ ਪੌਦੇ ਲਗਾਉਣ ਬਲਕਿ ਉਨਾਂ ਦੀ ਸਾਂਭ ਸੰਭਾਲ ਕਰਨ ਦੀ ਵੀ ਪ੍ਰੇਰਣਾ ਕੀਤੀ।
ਇਸ ਮੌਕੇ ਜਾਇੰਟ ਕਮਿਸ਼ਨਰ ਉਮੇਸ਼ ਚੰਦਰ, ਡਿਪਟੀ ਕਮਿਸ਼ਨਰ ਆਮਦਨ ਕਰ ਸ਼੍ਰੀਮਤੀ ਰਤੀਂਦਰ ਕੌਰ, ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਕੂਲ ਮਾਲ ਰੋਡ ਦੇ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ, ਸ਼੍ਰੀਮਤੀ ਪੂਜਾ ਤ੍ਰਿਖਾ ਅਤੇ ਅਤੇ ਸੰਜੈ ਕਪੂਰ ਚਾਰਟਰਡ ਅਕਾਉਂਟੈਟ ਵਲੋਂ ਵੀ ਪੌਦੇ ਲਗਾਏ ਗਏ।ਇਸ ਸ਼ੁਭ ਕਾਰਜ ਵਿਚ ਆਮਦਨ ਕਰ ਅਧਿਕਾਰੀ ਬਿਜੇਂਦਰ ਸਿੰਘ, ਭਾਬਨਾਥ ਮਿਸ਼ਰਾ, ਵਿਨੇ ਸ਼ਰਮਾ, ਵਿਜੈ ਸ਼ਰਮਾ, ਯੋਗਰਾ, ਐਸ.ਐਸ ਰੰਗਾ ਤੋਂ ਇਲਾਵਾ ਵਿਕਾਸ ਕੁਮਾਰ, ਫਤਹਿ ਮੀਣਾ, ਕਮਲ ਕੈਂਥ, ਰਵੀ ਦੱਤ, ਲੈਕਚਰਰ ਸ਼੍ਰੀਮਤੀ ਜਤੇਂਦਰ ਕੌਰ, ਅਮਰਜੀਤ ਸਿੰਘ ਕਾਹਲੋਂ, ਇਕਬਾਲ ਸਿੰਘ ਗਰੋਵਰ, ਅਮਨਦੀਪ ਲਾਂਬਾ,, ਖੇਡ ਅਧਿਆਪਕ ਤੇ ਪਾਠਸ਼ਾਲਾ ਦੀਆਂ ਵਿਦਿਆਰਥਣਾਂ ਦਾ ਅਹਿਮ ਯੋਗਦਾਨ ਰਿਹਾ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media