Sunday, March 8, 2026

ਕਿਸਾਨ ਬਾਜ਼ਾਰ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਕੀਤੀ ਚਰਚਾ

PPN2407201714ਪਠਾਨਕੋਟ, 24 ਜੁਲਾਈ (ਪੰਜਾਬ ਪੋਸਟ ਬਿਊਰੋ) -ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸਥਾਨਕ ਖੇਤੀਬਾੜੀ ਦਫਤਰ ਅਤੇ ਤਿੰਨ ਹੋਰ ਜਗਾ `ਤੇੇ ਲਗਾਏ ਜਾ ਰਹੇ ਕਿਸਾਨ ਬਾਜ਼ਾਰ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਥਾਨਕ ਖੇਤੀਬਾੜੀ ਦਫਤਰ ਵਿਖੇ ਨੋਡਲ ਅਫਸਰ ਕਿਸਾਨ ਬਾਜ਼ਾਰ ਕਮ ਬਲਾਕ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਦੀ ਪ੍ਰਧਾਨਗੀ ਕਿਸਾਨਾਂ ਦੀ ਮੀਟਿੰਗ ਹੋਈ। ।ਇਸ ਮੀਟਿੰਗ ਵਿਚ ਵਿਸ਼ਵਜੀਤ ਸੋਨੀ, ਬਲਵਿੰਦਰ ਸਿੰਘ ਸੁਖਾਲਗੜ, ਰੂਪ ਸਿੰਘ ਜਸਰੋਟੀਆ, ਪਵਨ ਕੁਮਾਰ, ਸੰਸਾਰ ਸਿੰਘ, ਯਸ਼ਪਾਲ, ਨਰਿੰਦਰ ਸਿੰਘ ਹਾਜ਼ਰ ਸਨ।
ਮੀਟਿੰਗ ਵਿੱਚ ਹਾਜ਼ਰ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ  ਕਿਹਾ ਕਿ ਕਿਸਾਨ ਬਜ਼ਾਰ ਦੀ ਸਫਲਤਾ ਖੇਤੀ ਉਤਪਾਦਾਂ ਦੇ ਵਾਜ਼ਬ ਭਾਅ ਅਤੇ ਮਿਆਰੀਪਣ ਤੇ ਨਿਰਭਰ ਕਰਦੀ ਹੈ।ਉਨਾਂ ਕਿਹਾ ਕਿ ਖੇਤੀ ਉਤਪਾਦਾਂ ਦੇ ਸੁਚੱਜੇ ਮੰਡੀਕਰਨ ਲਈ ਜ਼ਰੂਰੀ ਹੈ ਕਿ ਦਰਜ਼ਾਬੰਦੀ ਅਤੇ ਲੇਬਲਿੰਗ ਕਰਕੇ ਖਪਤਕਾਰਾਂ ਤੱਕ ਪਹੁੰਚਾਈ ਜਾਵੇ। ਉਨਾਂ ਕਿਹਾ ਕਿ ਦਾਲਾਂ ਜਿਵੇਂ ਮਸਰ, ਛੋਲੇ, ਮਾਂਹ, ਰਾਜਮਾਂਹ, ਮੂੰਗੀ ਦੀ ਸਾਫ ਸਫਾਈ ਅਤੇ ਦਰਜ਼ਾਬੰਦੀ ਕਰਕੇ ਇੱਕ ਕਿਲੋ ਜਾਂ ਦੋ ਕਿਲੋ ਦੀ ਲਿਫਾਫੇਬੰਦੀ ਕਰਕੇ ਕਿਸਾਨ ਬਾਜ਼ਾਰ ਵਿਚ ਵੇਚੀ ਜਾ ਸਕਦੀ ਹੈ।ਜਿਸ ਨਾਲ ਦਾਲ ਉਤਪਾਦਕ ਦੀ ਆਮਦਨ ਵਿਚ ਵਾਧੇ ਦੇ ਨਾਲ ਨਾਲ ਖੱਪਤਕਾਰ ਨੂੰ ਸਥਾਨਕ ਪੱਧਰ `ਤੇ ਪੈਦਾ ਕੀਤੀ ਦਾਲ ਮਿਲ ਸਕੇਗੀ।ਉਨਾਂ ਕਿਹਾ ਕਿ ਇਕ ਦੋ ਸਬਜੀਆਂ ਦੀ ਬਿਜ਼ਾਈ ਤੋਂ ਬੇਹਤਰ ਹੈ ਕਿ ਜ਼ਿਆਦਾ ਸਬਜੀਆਂ ਦੀ ਕਾਸ਼ਤ ਕੀਤੀ ਜਾਵੇ।ਉਨਾਂ ਕਿਹਾ ਕਿ ਕਿਸਾਨ ਬਾਜ਼ਾਰ ਵਿੱਚ ਖੱਪਤਕਾਰਾਂ ਨੂੰ ਵੇਚਣ ਵਾਲੀਆਂ ਸਬਜੀਆਂ ਜਾਂ ਹੋਰ ਖੇਤੀ ਉਤਪਾਦਾਂ ਦੀ ਕਾਸ਼ਤ ਲਈ ਵੱਖਰੇ ਖੇਤ ਵਿਚ ਕਰਨੀ ਚਾਹੀਦੀ ਹੈ ਤਾਂ ਜੋ ਖੇਤੀ ਉਤਪਾਦਾਂ ਦੇ  ਮਿਆਰੀਪਣ ਵਿੱਚ ਸੁਧਾਰ ਕੀਤਾ ਜਾ ਸਕੇ।ਉਨਾਂ ਕਿਹਾ ਕਿ ਖਪਤਕਾਰ ਕਿਸੇ ਵੀ ਖੇਤੀ ਉਤਪਾਦ ਦੀ ਅਗਾਂਹੂ ਜ਼ਰੂਰਤ ਕਿਸਾਨ ਬਾਜ਼ਾਰ ਵਿਚ ਜਾਂ ਹੈਲਪਲਾਈਨ ਨੰ. 0186 2222745 ਤੇ ਦੱਸ ਸਕਦੇ ਹਨ।ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਪੀ.ਏ.ਯੂ ਲੁਧਿਆਣਾ ਅਤੇ ਬਾਗਬਾਨੀ ਵਿਭਾਗ ਵਲੋਂ ਵੇਚੇ ਜਾ ਰਹੇ ਫਲਦਾਰ ਪੌਦਿਆਂ ਦੀ ਕੀਮਤ ਵਿੱਚ ਬਹੁਤ ਫਰਕ ਹੈ।ਉਨਾਂ ਮੰਗ ਕੀਤੀ ਕਿ ਦੋਹਾਂ ਸੰਸਥਾਵਾਂ ਵਲੋਂ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਂਦੇ ਫਲਦਾਰ ਪੌਦਿਆਂ ਦਾ ਰੇਟ ਇਕ ਹੋਣਾ ਚਾਹੀਦਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply