Tuesday, November 24, 2026

ਮਰਚੈਂਟ ਨੇਵੀ ਵਿੱਚ ਸਾਬਕਾ ਸੈਨਿਕਾਂ ਦੀ ਸਿੱਧੀ ਭਰਤੀ- ਚਾਹਲ

ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਮਰਚੈਂਟ ਨੇਵੀ ਵਿੱਚ ਸਾਬਕਾ ਸੈਨਿਕਾਂ ਦੀ ਸਿੱਧੀ ਭਰਤੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ Computer Centreਦਿੰਦਿਆਂ  ਅਮਰਬੀਰ ਸਿੰਘ ਚਾਹਲ, ਕਰਨਲ ਰਿਟਾ: ਜਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਦੱਸਿਆ ਕਿ ਸਾਬਕਾ ਸੈਨਿਕਾਂ ਨੇਵੀ ਵਿੱਚ ਸਿੱਧੀ ਭਰਤੀ ਕੀਤੀ ਜਾ ਰਹੀ ਹੈ ਜਿਸ ਦਾ ਵੇਤਨਮਾਨ 50 ਹਜ਼ਾਰ ਅਤੇ ਛੁੱਟੀ ਦੌਰਾਨ 12 ਹਜ਼ਾਰ ਰੁਪਏ ਹੋਵੇਗਾ।ਜਿਲਾ ਅੰਮ੍ਰਿਤਸਰਦੇ ਚਾਹਵਾਨ ਸਾਬਕਾ ਸੈਨਿਕ ਅਪਲਾਈ ਕਰ ਸਕਦੇ ਹਨ।ਚਾਹਲ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਸਾਬਕਾ ਸੈਨਿਕਾਂ, ਉਨਾਂ ਦੀਆਂ ਵਿਧਵਾਵਾਂ ਅਤੇ ਆਮ ਸਿਵਲੀਅਨਾਂ ਦੇ ਬੱਚਿਆਂ ਲਈ ਬੀ.ਐਸ.ਸੀ.ਆਈ.ਟੀ, ਪੀ.ਜੀ.ਡੀ.ਸੀ.ਏ, ਐਮ.ਐਸ.ਸੀ.ਆਈ.ਟੀ ਚਲਾਏ ਜਾ ਰਹੇ ਹਨ।ਇਹ ਸਾਰੇ ਕੋਰਸ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਹਨ। ਇਸ ਤੋਂ ਇਲਾਵਾ ਵਿਭਾਗ ਵੱਲੋਂ ਸ਼ਾਰਟ ਟਰਮ ਕੋਰਸ ਵੀ ਚਲਾਏ ਜਾ ਰਹੇ ਹਨ ਜਿੰਨਾਂ ਵਿੱਚ ਬੇਸਿਕ ਕੰਪਿਊਟਰ ਕੋਰਸ ਕਰਨ ਲਈ ਸਮਾਂ 3 ਮਹੀਨੇ। ਵੈਬ ਡਿਜਾਇਨਿੰਗ ਲਈ 4 ਮਹੀਨੇ ਅਤੇ ਸੀ.ਸੀ + ਜਾਵਾ ਦੇ ਕੋਰਸ ਦਾ ਸਮਾਂ 3 ਮਹੀਨੇ ਦਾ ਹੋਵੇਗਾ। ਇਨਾਂ ਕੋਰਸਾਂ ਸਬੰਧੀ ਜਾਣਕਾਰੀ ਲਈ ਦਫਤਰ ਦੇ ਟੈਲੀਫੋਨ ਨੰ: 0183-2212103 ਸੰਪਰਕ ਕੀਤਾ ਜਾ ਸਕਦਾ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply