ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਮਰਚੈਂਟ ਨੇਵੀ ਵਿੱਚ ਸਾਬਕਾ ਸੈਨਿਕਾਂ ਦੀ ਸਿੱਧੀ ਭਰਤੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਅਮਰਬੀਰ ਸਿੰਘ ਚਾਹਲ, ਕਰਨਲ ਰਿਟਾ: ਜਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਦੱਸਿਆ ਕਿ ਸਾਬਕਾ ਸੈਨਿਕਾਂ ਨੇਵੀ ਵਿੱਚ ਸਿੱਧੀ ਭਰਤੀ ਕੀਤੀ ਜਾ ਰਹੀ ਹੈ ਜਿਸ ਦਾ ਵੇਤਨਮਾਨ 50 ਹਜ਼ਾਰ ਅਤੇ ਛੁੱਟੀ ਦੌਰਾਨ 12 ਹਜ਼ਾਰ ਰੁਪਏ ਹੋਵੇਗਾ।ਜਿਲਾ ਅੰਮ੍ਰਿਤਸਰਦੇ ਚਾਹਵਾਨ ਸਾਬਕਾ ਸੈਨਿਕ ਅਪਲਾਈ ਕਰ ਸਕਦੇ ਹਨ।ਚਾਹਲ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਸਾਬਕਾ ਸੈਨਿਕਾਂ, ਉਨਾਂ ਦੀਆਂ ਵਿਧਵਾਵਾਂ ਅਤੇ ਆਮ ਸਿਵਲੀਅਨਾਂ ਦੇ ਬੱਚਿਆਂ ਲਈ ਬੀ.ਐਸ.ਸੀ.ਆਈ.ਟੀ, ਪੀ.ਜੀ.ਡੀ.ਸੀ.ਏ, ਐਮ.ਐਸ.ਸੀ.ਆਈ.ਟੀ ਚਲਾਏ ਜਾ ਰਹੇ ਹਨ।ਇਹ ਸਾਰੇ ਕੋਰਸ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਹਨ। ਇਸ ਤੋਂ ਇਲਾਵਾ ਵਿਭਾਗ ਵੱਲੋਂ ਸ਼ਾਰਟ ਟਰਮ ਕੋਰਸ ਵੀ ਚਲਾਏ ਜਾ ਰਹੇ ਹਨ ਜਿੰਨਾਂ ਵਿੱਚ ਬੇਸਿਕ ਕੰਪਿਊਟਰ ਕੋਰਸ ਕਰਨ ਲਈ ਸਮਾਂ 3 ਮਹੀਨੇ। ਵੈਬ ਡਿਜਾਇਨਿੰਗ ਲਈ 4 ਮਹੀਨੇ ਅਤੇ ਸੀ.ਸੀ + ਜਾਵਾ ਦੇ ਕੋਰਸ ਦਾ ਸਮਾਂ 3 ਮਹੀਨੇ ਦਾ ਹੋਵੇਗਾ। ਇਨਾਂ ਕੋਰਸਾਂ ਸਬੰਧੀ ਜਾਣਕਾਰੀ ਲਈ ਦਫਤਰ ਦੇ ਟੈਲੀਫੋਨ ਨੰ: 0183-2212103 ਸੰਪਰਕ ਕੀਤਾ ਜਾ ਸਕਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …