ਐਡਰੋਇਡ ਮੋਬਾਇਲ ਦੇ ਪਲੇ ਸਟੋਰ ਤੋਂ ਕੋਈ ਵੀ ਕਰ ਸਕਦਾ ਹੈ ਡਾਊਨਲੋਡ
ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਵਣ ਵਿਭਾਗ ਪਠਾਨਕੋਟ ਵੱਲੋਂ ਗ੍ਰੀਨਿੰਗ ਦੇ ਲਈ ਚੁੱਕੇ ਗਏ ਕਦਮ ਪ੍ਰਸੰਸਾ ਯੋਗ ਹਨ, ਸੁਜੈਸਟ ਏ ਟ੍ਰੀ ਸਪੋਟ
ਮੋਬਾਇਲ ਐਪ ਲਾਂਚ ਹੋਣ ਨਾਲ ਜਿਲ੍ਹੇ ਅੰਦਰ ਜੋ ਵੀ ਸਥਾਨ ਖਾਲੀ ਹੈ ਅਤੇ ਪੋਦੇ ਲੱਗਣ ਤੋਂ ਵਾਝਿਆ ਰਹਿ ਗਿਆ ਹੈ ਉਸ ਸਥਾਨ ਦੀ ਕੋਈ ਵੀ ਵਿਅਕਤੀ ਇਸ ਐਪ ’ਤੇ ਫੋਟੋ ਪਾ ਸਕਦਾ ਹੈ ਜਿਸ ਤੇ ਵਿਭਾਗੀ ਅਧਿਕਾਰੀਆਂ ਵੱਲੋਂ ਕਾਰਵਾਈ ਕਰਦੇ ਹੋਏ ਫ੍ਰੀ ਪੋਦੇ ਉਸ ਸਥਾਨ ਤੇ ਲਗਾਏ ਜਾਣਗੇ।ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਆਪਣੇ ਦਫਤਰ ਵਿਖੇ ਵਣ ਵਿਭਾਗ ਵੱਲੋਂ ਬਣਾਈ ਗਈ ਐਪ ਲਾਂਚ ਕਰਨ ਤੋਂ ਬਾਅਦ ਕੀਤਾ।ਇਸ ਮੋਕੇ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਅਸੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਗੁਰਵਿੰਦਰ ਸਿੰਘ ਜੋਹਲ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ, ਸੰਜੀਵ ਤਿਵਾੜੀ ਵਣ ਮੰਡਲ ਅਫਸਰ ਪਠਾਨਕੋਟ, ਨਰੇਸ ਮਹਾਜਨ ਨੋਡਲ ਅਫਸਰ ਟੂਰਿਜ਼ਮ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ,ਰਾਜੇਸ ਮਹਾਜਨ ਡੀ.ਐਫ.ਓ ਵਾਈਲਡ ਲਾਈਫ, ਜੰਗ ਬਹਾਦੁਰ, ਗੁਰਦੀਪ ਸਿੰਘ, ਬਰਿਆਮ ਸਿੰਘ ਰੇਂਜ ਅਫਸਰ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਉਪਰੋਕਤ ਐਪ ਨੂੰ ਕੋਈ ਵੀ ਵਿਅਕਤੀ ਆਪਣੇ ਐਡਰੋਇਡ ਮੋਬਾਇਲ ਦੇ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦਾ ਹੈ।ਉਨ੍ਹਾਂ ਦੱਸਿਆ ਕਿ ਸਹਿਰ ਨੂੰ ਹਰਿਆ ਭਰਿਆ ਬਣਾਉਂਣ ਲਈ ਇਹ ਵਧੀਆਂ ਉਪਰਾਲਾ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਐਪ ਤੇ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਵਿਭਾਗੀ ਕਾਰਵਾਈ ਤੋਂ ਬਾਅਦ ਵਿਭਾਗ ਵੱਲੋਂ ਚਲਾਈ ਗਈ ਗ੍ਰੀਨ ਐਮਬੂਲੈਂਸ ਲੈਬਰ ਸਹਿਤ ਬੂਟੇ ਲੈ ਕੇ ਐਪ ਵਿੱਚ ਦੱਸੇ ਗਏ ਸਥਾਨ ਤੇ ਪਹੁਚੇਗੀ ਅਤੇ ਲੈਬਰ ਵੱਲੋਂ ਪੋਦੇ ਲਗਾਏ ਜਾਣਗੇ।ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਦੱਸੀ ਗਏ ਸਥਾਨ ਤੇ ਗੁਲਾਬੀ ਤੂਨ, ਦਰੇਂਕ, ਰਾਜੇਨ, ਮੁਲਬੈਰੀ, ਸੁਖਚੈਨ, ਪੁੱਤਰਨਜੀਵਾ, ਨਿੰਮ, ਆਮਲਾ, ਬਹੇੜਾ, ਹਰੜ, ਅਰਜਨ ਅਤੇ ਜਾਮੁਨ ਦੇ ਪੋਦੇੇ ਲਗਾਏ ਜਾਣਗੇ।ਇਸ ਮੋਕੇ ਤੇ ਉਨ੍ਹਾਂ ਨਗਰ ਨਿਗਮ ਅਤੇ ਨਗਰ ਸੁਧਾਰ ਟਰੱਸਟ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਹਿਰ ਅੰਦਰ ਡਿਵਾਈਡਰਾਂ ਅਤੇ ਹੋਰ ਸਥਾਨਾਂ ਤੇ ਲਗਾਏ ਗਏ ਬੂਟਿਆਂ ਤੇ ਨੰਬਰ ਲਗਾਉਂਣ ਦਾ ਕੰਮ ਸੁਰੂ ਕੀਤਾ ਜਾਵੇ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹੇ ਅੰਦਰ ਟੂਰਿਜਮ ਨੂੰ ਵਡਾਵਾ ਦੇਣ ਲਈ ਸੁਰੂ ਕੀਤੇ ਗਏ ਪ੍ਰੋਜੈਕਟ ਤੇ ਵੀ ਚਰਚਾ ਕੀਤੀ ਗਈ।ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਸਹਿਰ ਦੇ ਖਾਲੀ ਪਏ ਡਿਵਾਇਡਰਾਂ ਤੇ ਵੀ ਬੂੱਟੇ ਲਗਾਏ ਜਾਣਗੇ ਅਤੇ ਜਿਲ੍ਹੇ ਅੰਦਰ ਟੂਰਿਜਮ ਨੂੰ ਵਡਾਵਾ ਦੇਣ ਦੇ ਲਈ ਕਥਲੋਰ ਸੈਂਚਰੀ ਅਤੇ ਕੇਸੋਪੁਰ ਸੈਂਚਰੀ ਲਈ ਟੂਰਿਸਟ ਨੂੰ ਅਕਰਸਿਤ ਕਰਨ ਦੇ ਲਈ ਵੀ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਾਧੋਪੁਰ ਵਿਖੇ ਸਥਿਤ ਪਰੀਆਂ ਵਾਲੇ ਬਾਗ ਨੂੰ ਵਧੀਆ ਦਿਖ ਦੇਣ ਦੇ ਲਈ ਵੀ ਦੋਰਾ ਕੀਤਾ ਗਿਆ ਹੈ ਅਤੇ ਜਲਦੀ ਹੀ ਇਸ ਪ੍ਰੋਜੈਕਟ ਦੇ ਲਈ ਵੀ ਕੰਮ ਸੁਰੂ ਕੀਤਾ ਜਾਵੇਗਾ।ਇਸ ਤੋਂ ਇਲਾਵਾ ਸਹਿਰ ਅੰਦਰ ਸਥਿਤ ਪਾਰਕਾਂ ਦੀ ਵੀ ਵਧੀਆਂ ਸੰਭਾਲ ਕਰਨ ਲਈ ਯੋਜਨਾ ਤਿਆਰ ਕੀਤੀ ਜਾਵੇਗੀ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media