ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ ਜਗਦੀਪ ਸਿੰਘ ਸੱਗੁ) – ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੁਮੈਨ, ਅੰਮ੍ਰਿਤਸਰ ਦੇ ਬੀ.ਕਾਮ ਸਮੈਸਟਰ ਦੂਜਾ ਦੀਆਂ
ਵਿਦਿਆਰਥਣਾਂ ਚੰਚਲ ਸ਼ੁਕਲਾ, ਗਰਿਮਾ ਸੋਨੀ, ਹਰਸ਼ਦੀਪ, ਆਰਜ਼ੂ ਨਈਰ, ਅਦਿਤੀ ਸ਼ਰਮਾ, ਸੰਜਨਾ ਭਟਨਾਗਰ, ਸੰਜਨਾ ਅਰੋੜਾ, ਅਰਪਨਦੀਪ ਕੌਰ ਅਤੇ ਸੁਮਨ ਰਾਵਤ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਮਈ 2017 ‘ਚ ਆਯੋਜਿਤ ਪ੍ਰੀਖਿਆਵਾਂ ਵਿਚੋਂ ਉੱਚ ਸਥਾਨ ਹਾਸਿਲ ਕੀਤੇ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਅੱਵਲ ਆਈਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਹ ਸਥਾਨ ਬਰਕਰਾਰ ਰੱਖਣ ਲਈ ਉਤਸ਼ਾਹਿਤ ਕੀਤਾ ਅਤੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਵਿਦਿਆਰਥਣਾਂ ਨੂੰ ਸਖ਼ਤ ਮਿਹਨਤ ਕਰਵਾ ਕੇ ਉੱਚ ਸਥਾਨ ‘ਤੇ ਪਹੁੰਚਾਉਣ ਵਾਲੇ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ।ਪ੍ਰੋ. ਨੀਨੂ ਕੇ ਮਲਹੋਤਰਾ ਮੁਖੀ ਪੀ.ਜੀ ਵਿਭਾਗ ਕਾਮਰਸ, ਡਾ. ਸਿਮਰਦੀਪ ਡੀਨ ਅਕਾਦਮਿਕ, ਪ੍ਰੋ. ਪੂਨਮ ਕੋਹਲੀ ਡੀਨ ਡਿਸਿਪਲਨ ਸਮੇਤ ਸਟਾਫ਼ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਉਹਨਾਂ ਦੀ ਇਸ ਪ੍ਰਾਪਤੀ ਉਤੇ ਵਧਾਈ ਦਿੱਤੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media