ਸਮਰਾਲਾ, 29 ਜੁਲਾਈ (ਪੰਜਾਬ ਪੋਸਟ-ਕੰਗ) – ਵਿਸ਼ਾਲ ਦੰਗਲ ਕਮੇਟੀ ਸਮਰਾਲਾ ਵੱਲੋਂ ਹਰ ਸਾਲ ਦੀ ਤਰਾਂ ਦੁਰਗਾ ਅਸ਼ਟਮੀ ਦੇ ਮੇਲੇ `ਤੇ ਵਿਸ਼ਾਲ ਰੁਸਤਮੇ ਹਿੰਦ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਰਲੋਚਨ ਸਿੰਘ ਕੰਗ ਪ੍ਰਧਾਨ, ਸੁਖਵਿੰਦਰ ਸਿੰਘ ਢਿੱਲੋਂ ਕਾਕਾ ਨੇ ਦੱਸਿਆ ਕਿ ਇਸ ਸਾਲ ਇਹ ਕੁਸ਼ਤੀ ਦੰਗਲ 31 ਜੁਲਾਈ ਨੂੰ ਮਾਛੀਵਾੜਾ ਰੋਡ ਨੇੜੇ ਸੂਆ ਪੁਲੀ, ਨੇੜੇ ਕਰਨ ਹਸਪਤਾਲ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਛਿੰਜ ਦੀਆਂ ਤਿਆਰੀ ਪੂਰੀ ਤਰਾਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਇਸ ਵਾਰ ਝੰਡੀ ਦੀ ਕੁਸ਼ਤੀ ਰੁਸਤਮੇ ਹਿੰਦ ਪਹਿਲਵਾਨਾਂ ਦਰਮਿਆਨ ਹੋਵੇਗੀ।ਕਮੇਟੀ ਵੱਲੋਂ ਭੇਜੇ ਸੱਦਾ ਪੱਤਰ ਵਾਲੇ ਪਹਿਲਵਾਨ ਹੀ ਇਸ ਕੁਸ਼ਤੀ ਦੰਗਲ ਵਿੱਚ ਆਪਣੇ ਜੌਹਰ ਦਿਖਾਉਣਗੇ ।ਇਸ ਛਿੰਝ ਦੀ ਸਫਲਤਾ ਲਈ ਹੈਪੀ ਕੰਗ, ਦਰਸ਼ਨ ਸਿੰਘ ਢਿੱਲੋਂ, ਨਿਰਮਲ ਸਿੰਘ ਕੰਗ, ਨੰਬਰਦਾਰ ਕੁਲਵੀਰ ਸਿੰਘ, ਅਵਤਾਰ ਸਿੰਘ ਢਿੱਲੋਂ, ਕੌਂਸਲਰ ਸੁਖਵਿੰਦਰ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਢਿੱਲੋਂ, ਸਿਕੰਦਰ ਸਿੰਘ ਢਿੱਲੋਂ ਅਤੇ ਹੋਰ ਅਹੁਦੇਦਾਰ ਦਿਨ ਰਾਤ ਇੱਕ ਕਰ ਰਹੇ ਹਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media