Tuesday, November 24, 2026

ਬਠਿੰਡਾ ਜੋਨ 2 ਦੇ ਜੋਨਲ ਟੂਰਨਾਮੈਂਟ ਆਯੋਜਿਤ

ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)  ਜਿਲਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਮੈਡਮ ਮਨਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਠਿੰਡਾ ਜੋਨ 2 ਦੇ ਜੋਨਲ ਟੂਰਨਾਮੈਂਟ ਜੋਨ ਸਕੱਤਰ ਪਿ੍ਰੰਸੀਪਲ ਗੁਰਮੇਲ ਸਿੰਘ ਸਟੇਟ ਅਵਾਰਡੀ ਸ.ਸ.ਸ.ਸ ਕੋਠੇ ਚੇਤ ਸਿੰਘ ਦੀ ਅਗਵਾਈ ਅਧੀਨ 27 ਤੋਂ 29 ਜੁਲਾਈ ਤੱਕ ਬਠਿੰਡਾ ਵਿਖੇ ਵੱਖ ਵੱਖ ਸਥਾਨਾਂ ਐਮ.ਐਸ.ਡੀ ਸਕੂਲ, ਖੇਡ ਸਟੇਡੀਅਮ, ਸਰਕਾਰੀ ਗਰਲਜ਼ ਲੜਕੀਆਂ ਮਾਲ ਰੋਡ ਵਿਖੇ ਮੁਕਾਬਲੇ ਕਰਵਾਏ ਗਏ।ਇਨਾਂ ਖੇਡਾ ਦਾਂ ਉਦਘਾਟਨ ਪ੍ਰਿੰਸੀਪਲ ਸੂਰਜ ਸੇਤੀਆ ਤੇ ਪ੍ਰਿੰਸੀਪਲ ਗੁਰਮੇਲ ਸਿੰਘ ਵਲੋਂ ਕੀਤਾ ਗਿਆ ਅਤੇ ਦੂਜੇ ਦਿਨ ਉਪ ਜਿਲਾ ਸਿੱਖਿਆ ਅਫਸਰ ਪਵਨ ਕੁਮਾਰ ਤੇ ਗੁਰਪ੍ਰੀਤ ਸਿੰਘ ਸਿੱਧੂ ਏ.ਈ.ਓ ਵਲੋਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ।ਅੰਤ ਵਿਚ ਖੇਡ ਜੇਤੂਆਂ ਨੂੰ ਇਨਾਮ ਵੰਡ ਦੀ ਰਸਮ ਪਿ੍ਰੰਸੀਪਲ ਸੂਰਜ ਸੇਤੀਆ ਤੇ ਪਿੰ੍ਰਸੀਪਲ ਗੁਰਮੇਲ ਸਿੰਘ ਵਲੋਂ ਨਿਭਾਈ ਗਈ।ਇਨਾਂ ਖੇਡਾਂ ਵਿਚ ਸਹਿਯੋਗ, ਦੇਖਭਾਲ  ਤੇ ਨੇਪਰੇ ਚਾੜਣ ਵਿਚ ਮੈਡਮ ਸਵੀਨਕਿਰਨ ਕੌਰ ਮਾਲ ਰੋਡ ਸਕੂਲ ਬਠਿੰਡਾ, ਬਲਜੀਤ ਸਿੰਘ ਮਛਾਣਾ, ਹਰਨੇਕ ਸਿੰਘ ਵਿਰਕ ਅਤੇ ਸਮੂਹ ਸਰੀਰਕ ਸਿੱਖਆ ਅਧਿਆਪਕ ਬਠਿੰਡਾ 2 ਜੋਨ  ਵਲੋਂ ਕੀਤਾ ਗਿਆ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply