Tuesday, March 10, 2026

ਮੇਲਾ ਠਾਣੇਵਾਲ ਦਾ 15-16 ਅਗਸਤ ਨੂੰ

ਚੌਂਕ ਮਹਿਤਾ 29 ਜੁਲਾਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਾਮਜ ਸੇਵੀ ਬਖਸ਼ੀਸ਼ ਸਿੰਘ ਬਖਸ਼ੀ ਠਾਣੇਵਾਲ ਦੀ ਸੂਚਨਾ ਮੁਤਾਬਕ ਧੰਨ ਧੰਨ ਬਾਬਾ ਰਾਮ PPN2807201732ਜੋਗੀ ਪੀਰ ਜੀ ਚਾਹਲ ਦੀ ਯਾਦ ਵਿਚ ਪਿੰਡ ਠਾਣੇਵਾਲ (ਬੁਤਾਲਾ) ਵਿਖੇ ਧਾਰਮਿਕ ਅਤੇ ਸਭਿਆਚਾਰਕ ਮੇਲਾ ਇਸ ਵਾਰ 15 ਅਤੇ 16 ਅਗਸਤ ਨੂੰ ਮਨਾਇਆ ਜਾ ਰਿਹਾ ਹੈ।15 ਅਗਸਤ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਉਪਰੰਤ ਭਾਰੀ ਧਾਰਮਿਕ ਦੀਵਾਨ ਸੱਜਣਗੇ ਜਦਕਿ 16 ਅਗਸਤ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਦੀ ਗਰਾਊਂਡ ਵਿਚ ਹੋ ਰਹੇ ਸਭਿਆਚਾਰਕ ਪ੍ਰੋਗਰਾਮ ਵਿਚ ਪੰਜਾਬ ਭਰ ਦੇ ਉੱਚ ਕੋਟੀ ਦੇ ਗਾਇਕ ਸ਼ਿਰਕਤ ਕਰਨਗੇ। ਇਸ ਮੌਕੇ ਸਰਪੰਚ ਅਜ਼ਾਦਬੀਰ ਖਾਨਪੁਰ, ਸਰਪੰਚ ਸੂਰਤਾ ਸਿੰਘ ਠਾਣੇਵਾਲ, ਗੁਰਪ੍ਰੀਤ ਬਾਬਾ ਬਕਾਲਾ ਅਤੇ ਗੀਤਕਾਰ ਤੇਜਵੰਤ ਸਿੰਘ ਬੱਲ ਬੁਤਾਲੇ ਵਾਲਾ ਮੌਜੂਦ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply