ਪਠਾਨਕੋਟ, 30 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿਲਬਾਗ ਸਿੰਘ ਪੀ.ਪੀ.ਐਸ. ਸਹਾਇਕ ਇੰਸਪੈਕਟਰ ਜਨਰਲ ਪੁਲਿਸ ਕਾਂਊਂਟਰ ਇੰਟੈਲੀਜੈਂਸ ਪਠਾਨਕੋਟ ਦੇ
ਦਿਸ਼ਾ ਨਿਰਦੇਸ਼ ਅਨੁਸਾਰ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਗਈ।ਜੋ ਕਾਂਊਂਟਰ ਇੰਟੈਲੀਜੈਂਸ ਪਠਾਨਕੋਟ ਵਲੋਂ ਖੂਫੀਆ ਇਤਲਾਹ ਤੇ ਇਕ ਟਰੱਕ ਅਤੇ ਇਕ ਇਨੋਵਾ ਨੰਬਰ ਪੀਬੀ 04-ਆਰ-2133 ਅਤੇ ਪੀਬੀ 02 ਬੀ.ਜੀ-9669 ਸਮੇਤ ਟਰੱਕ ਡਰਾਇਵਰ ਗੁਰਜੀਤ ਸਿੰਘ ਉਰਫ ਜੱਗਾ ਪੁਤਰ ਕਾਬਲ ਸਿੰਘ ਵਾਸੀ ਰਣੀਆ ਥਾਣਾ ਲੋਪੋਕੇ, ਸੰਜੀਵ ਕੁਮਾਰ ਉਰਫ ਲਾਡੀ ਪੁੱਤਰ ਸਤਿੰਦਰਜੀਤ ਸਿੰਘ ਵਾਸੀ ਗੜਦੀਵਾਲ ਅਤੇ ਦਲਜੀਤ ਸਿੰਘ ਉਰਫ ਬੱਬੂ ਪੁੱਤਰ ਬਲਬੀਰ ਸਿੰਘ ਵਾਸੀ ਲੋਪੋਕੇ ਨੰੂ ਨੇੜੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਬਾਈਪਾਸ ਅੰਮਿ੍ਰਤਸਰ ਤੋਂ ਕਾਬੂ ਕੀਤਾ।ਤਲਾਸ਼ੀ ਦੋਰਾਨ ਉਹਨਾਂ ਪਾਸੋ 15 ਕਿਲੋਗ੍ਰਾਮ ਭੁੱਕੀ (ਚੂਰਾ ਪੋਸਤ) ਅਤੇ 500 ਗ੍ਰਾਮ ਅਫੀਮ ਬਰਾਮਦ ਹੋਣ ਤੇ ਉਹਨਾਂ ਨੰੂ ਗਿ੍ਰਫਤਾਰ ਕਰਕੇ ਦੋਸ਼ੀਆਂ ਖਿਲ਼ਾਫ ਮੁਕੱਦਮਾ ਨੰਬਰ 15 ਮਿਤੀ 29 ਜੁਲਾਈ 2017 ਏ/ਡੀ15/18/25/29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਟੇਟ ਸਪੈਸਲ ਉਪਰੇਸ਼ਨ ਸੈਲ ਅੰਮਿ੍ਰਤਸਰ ਵਿਖੇ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media