Tuesday, March 10, 2026

160 ਵਰੇ ਪਹਿਲਾਂ ਅੱਜ ਦੇ ਦਿਨ ਹੋਇਆ ਸੀ ਅਜਨਾਲਾ ਦਾ ਖ਼ੂਨੀ ਸਾਕਾ

ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ ਬਿਊਰੋ) – ਅਜਨਾਲਾ ਦੇ ਖੂਹ ਵਿਚੋਂ ਕੱਢੀਆਂ ਗਈਆਂ 282 ਹਿੰਦੁਸਤਾਨੀ ਸੈਨਿਕਾਂ ਦੀਆਂ ਅਸਥੀਆਂ ਦਾ ਤਿੰਨ ਵਰ੍ਹੇ ਬੀਤ Kalianwala Khooਜਾਣ ਦੇ ਬਾਅਦ ਵੀ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਨਾ ਤਾਂ ਕੋਈ ਡੀ.ਐਨ.ਏ ਅਤੇ ਨਾ ਹੀ ਕੋਈ ਹੋਰ ਵਿਗਿਆਨਿਕ ਜਾਂਚ ਮੁਕੰਮਲ ਕਰਵਾਈ ਗਈ ਹੈ।ਇਸ ਦੇ ਇਲਾਵਾ ਕੇਂਦਰ ਸਰਕਾਰ ਬ੍ਰਿਟੇਨ ਸਰਕਾਰ ਪਾਸੋਂ ਉਪਰੋਕਤ ਸੈਨਿਕਾਂ ਦੇ ਨ੍ਹਾਵਾਂ ਦੀ ਸੂਚੀ ਮੰਗਵਾਉਣ ਵਿਚ ਵੀ ਪੂਰੀ ਤਰ੍ਹਾਂ ਨਾਲ ਅਸਫ਼ਲ ਰਹੀ ਹੈ।ਇਹ ਸ਼ਬਦ ਉਪਰੋਕਤ ਖੂਹ ਦੀ ਖੋਜ ਕਰਕੇ ਉਸ ਦੀ ਕਾਲੀ ਮਿੱਟੀ `ਚੋਂ ਪੂਰੇ 157 ਵਰੇ੍ਹ ਬਾਅਦ ਹਿੰਦੁਸਤਾਨੀ ਸੈਨਿਕਾਂ ਨੂੰ ਮੁਕਤੀ ਤੇ ਅਜ਼ਾਦੀ ਦਿਵਾਉਣ ਵਾਲੇ ਇਤਿਹਾਸਕਾਰ ਤੇ ਖੋਜ-ਕਰਤਾ ਸੁਰਿੰਦਰ ਕੋਛੜ ਨੇ ਅੱਜ ਅਜਨਾਲਾ ਖੂਨੀ ਸਾਕੇ ਦੇ 160ਵੇਂ ਵਰ੍ਹੇ ਮੌਕੇ ਕਹੇ।ਉਨ੍ਹਾਂ ਦੱਸਿਆ ਕਿ ਲਾਹੌਰ ਦੀ ਮੀਆਂਮੀਰ ਛਾਉਣੀ ਵਿਚੋਂ 30 ਜੁਲਾਈ 1857 ਨੂੰ ਬ੍ਰਿਟਿਸ਼ ਈਸਟ ਇੰਡੀਆ ਟਰੇਡਿੰਗ ਕੰਪਨੀ ਦੇ ਵਿਰੱੁਧ ਬਗ਼ਾਵਤ ਕਰਕੇ ਭੱਜੇ ਬੰਗਾਲ ਨੇਟਿਵ ਇਨਫੈਂਟਰੀ ਦੀ 26 ਰਜਮੇਂਟ ਦੇ ਹਿੰਦੁਸਤਾਨੀ ਸੈਨਿਕਾਂ ਦਾ ਦਸਤਾ 31 ਜੁਲਾਈ ਨੂੰ ਦਰਿਆ ਰਾਵੀ ਦੇ ਕੰਢੇ ਪਿੰਡ ਡੱਡੀਆਂ ਵਿਖੇ ਆ ਪਹੁੰਚਿਆ।ਪਿੰਡ ਦੇ ਚੌਂਕੀਦਾਰ ਵੱਲੋਂ ਇਸ ਦੀ ਸੂਚਨਾ ਸੌੜੀਆਂ ਦੇ ਤਹਿਸੀਲਦਾਰ ਨੂੰ ਦੇਣ `ਤੇ ਮੌਕੇ `ਤੇ ਪਹੰੁਚ ਕੇ ਤਹਿਸੀਲਦਾਰ ਦੇ ਸਿਪਾਹੀਆਂ ਨੇ ਬੇਹਥਿਆਰ ਥੱਕੇ-ਹਾਰੇ ਹਿੰਦੁਸਤਾਨੀ ਸਿਪਾਹੀਆਂ `ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਜਿਸ ਨਾਲ 150 ਦੇ ਕਰੀਬ ਸਿਪਾਹੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਕੇ ਦਰਿਆ ਰਾਵੀ ਦੇ ਤੇਜ਼ ਵਹਾਅ `ਚ ਵਹਿ ਗਏ ਅਤੇ 50 ਦੇ ਕਰੀਬ ਨੇ ਗੋਲੀਆਂ ਤੋਂ ਬਚਣ ਲਈ ਦਰਿਆ ਵਿਚ ਛਲਾਂਗਾ ਲਗਾ ਦਿੱਤੀਆਂ।ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਫਰੈਡ੍ਰਿਕ ਹੇਨਰੀ ਕੂਪਰ ਆਪਣੇ ਸਿਪਾਹੀਆਂ ਅਤੇ ਜ਼ਿਮੀਂਦਾਰਾਂ ਦੀ ਸਹਾਇਤਾ ਨਾਲ ਜਿਊਂਦੇ ਫੜੇ ਗਏ 282 ਹਿੰਦੁਸਤਾਨੀ ਸੈਨਿਕਾਂ ਨੂੰ ਰੱਸਿਆਂ ਨਾਲ ਬੰਨ੍ਹ ਕੇ ਉਸੇ ਰਾਤ ਅਜਨਾਲਾ ਲੈ ਆਇਆ।
ਅਗਲੇ ਦਿਨ 1 ਅਗਸਤ 1857 ਦੀ  ਸਵੇਰ ਉਨ੍ਹਾਂ ਵਿਚੋਂ 237 ਸੈਨਿਕਾਂ ਨੂੰ 10-10 ਕਰਕੇ ਥਾਣੇ ਦੇ ਸਾਹਮਣੇ ਕੈਂਪਿੰਗ ਗਰਾਊਂਡ ਵਿਚ ਗੋਲੀਆਂ ਨਾਲ ਭੁੰਨ ਦਿੱਤਾ ਗਿਆ।ਇਸ ਦੇ ਬਾਅਦ ਕੂਪਰ ਦੇ ਹੁਕਮ `ਤੇ ਗੋਲੀਆਂ ਨਾਲ ਮਾਰੇ ਗਏ ਸੈਨਿਕਾਂ ਦੇ ਨਾਲ ਹੀ 45 ਨੀਮ ਬੇਹੋਸ਼ੀ ਦੀ ਹਾਲਤ ਵਿਚ ਸਹਿਕ ਰਹੇ ਸਿਪਾਹੀਆਂ ਨੂੰ ਉਥੇ ਪਾਸ ਮੌਜੂਦ ਪਾਣੀ ਰਹਿਤ ਵੱਡੇ ਖੂਹ ਵਿਚ ਸੁੱਟ ਕੇ ਖੂਹ ਨੂੰ ਮਿੱਟੀ ਨਾਲ ਬੰਦ ਕਰ ਦਿੱਤਾ ਗਿਆ।ਸ਼੍ਰੀ ਕੋਛੜ ਨੇ ਦੱਸਿਆ ਕਿ ਪੂਰੇ 157 ਵਰ੍ਹਿਆਂ ਤਕ ਅਜਨਾਲਾ ਦੇ ਉਪਰੋਕਤ ਖੂਹ ਨੇ ਪਹਿਚਾਣ ਅਤੇ ਆਤਮਾ ਦੀ ਸ਼ਾਂਤੀ ਲਈ ਤਰਸ ਰਹੀਆਂ 282 ਹਿੰਦੁਸਤਾਨੀ ਸੈਨਿਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਆਪਣੀ ਆਗੋਸ਼ `ਚ ਸੰਭਾਲੀ ਰੱਖਿਆ ਅਤੇ ਆਜ਼ਾਦ ਭਾਰਤ ਦੀ ਕਿਸੇ ਵੀ ਸਰਕਾਰ ਜਾਂ ਜਥੇਬੰਦੀ ਨੇ ਖੂਹ ਦੀ ਭਾਲ ਕਰਕੇ ਉਸ ਵਿਚ ਦਫ਼ਨ ਇਨ੍ਹਾਂ ਹਿੰਦੁਸਤਾਨੀ ਸੈਨਿਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਖੂਹ ਵਿਚੋਂ ਬਾਹਰ ਕੱਢਣ ਲਈ ਉਪਰਾਲਾ ਨਹੀਂ ਕੀਤਾ।ਕੋਛੜ ਦੇ ਅਨੁਸਾਰ ਮਨੁੱਖੀ ਲਾਸ਼ਾਂ ਨਾਲ ਭਰੇ ਉਪਰੋਕਤ ਖੂਹ ਦੇ ਬਿਲਕੁੱਲ ਉਪਰ ਸੰਨ 1972 ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾ ਰਿਹਾ ਸੀ ਜੋ ਖੁਦਾਈ ਕਰਵਾਏ ਜਾਣ ਤਕ ਲਗਾਤਾਰ ਜਾਰੀ ਰਿਹਾ।
ਕੋਛੜ ਨੇ ਕਿਹਾ ਕਿ ਖੂਹ ਦੀ ਖੁਦਾਈ ਕਰਕੇ ਉਸ ਵਿਚੋਂ ਪਿੰਜਰ ਬਣ ਚੁੱਕੀਆਂ ਦੇਹਾਂ ਨੂੰ ਬਾਹਰ ਕੱਢਣ ਵਿਚ ਸਰਕਾਰ ਤੇ ਸੰਬੰਧਿਤ ਵਿਭਾਗਾਂ ਵਲੋਂ ਕੋਈ ਸਹਿਯੋਗ ਨਾ ਮਿਲਣ `ਤੇ ਉਨ੍ਹਾਂ ਨੇ ਖੁਦ ਹੀ ਅਜਨਾਲਾ ਦੇ ਲੋਕਾਂ ਅਤੇ ਖੂਹ `ਤੇ ਉਸਾਰੇ ਗੁਰਦੁਆਰੇ ਦੀ ਕਮੇਟੀ ਦੇ ਸਹਿਯੋਗ ਨਾਲ 28 ਫਰਵਰੀ ਤੋਂ 2 ਮਾਰਚ 2014 ਤਕ ਤਿੰਨ ਦਿਨ ਖੁਦਾਈ ਕਰਕੇ ਉਪਰੋਕਤ ਹਿੰਦੁਸਤਾਨੀ ਸੈਨਿਕਾਂ ਦੇ ਪਿੰਜਰ ਖੂਹ `ਚੋਂ ਬਾਹਰ ਕੱਢਵਾਏ।ਜਿਸ ਦੇ ਬਾਅਦ ਫੋਰੈਂਸਿਕ ਸਾਇੰਸ ਅਤੇ ਡੀ.ਐਨ.ਏ ਮਾਹਿਰਾਂ ਵੱਲੋਂ ਨਕਾਰਾ ਘੋਸ਼ਿਤ ਕੀਤੀਆਂ ਗਈਆਂ ਅਸਥੀਆਂ ਨੂੰ ਇਕ ਵਿਸ਼ਾਲ ਜਲੂਸ ਦੇ ਰੂਪ ਵਿਚ ਹਰਿਦੁਆਰ ਵਿਖੇ ਗੰਗਾ ਵਿਚ ਜਲ ਪ੍ਰਵਾਹ ਕੀਤਾ ਗਿਆ, ਜਦੋਂ ਕਿ ਬਾਕੀ ਅਸਥੀਆਂ ਡੀ.ਐਨ.ਏ ਅਤੇ ਹੋਰ ਪ੍ਰਕਾਰ ਦੀਆਂ ਵਿਗਿਆਨਿਕ ਜਾਂਚ ਲਈ ਸੂਬਾ ਸਰਕਾਰ ਨੂੰ ਸੌਂਪ ਦਿੱਤੀਆਂ ਗਈਆਂ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply