Thursday, September 10, 2026

ਆਰੀਆ ਸਕੂਲ ਧੂਰੀ ਵਿਖੇ ਮਨਾਇਆ ਤੀਂਆਂ ਦਾ ਤਿਉਹਾਰ

ਧੂਰੀ, 3 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨ ਆਰੀਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਛੇਂਵੀਂ ਤੋਂ ਬਾਰਵੀਂ ਜਮਾਤ ਦੀਆਂ PPN0308201704ਵਿਦਿਆਰਥਣਾਂ ਵੱਲੋਂ ਪ੍ਰਿੰਸੀਪਲ ਬੀ.ਐਲ. ਕਾਲੀਆ ਦੀ ਅਗਵਾਈ ਹੇਠ ਤੀਂਆਂ ਦਾ ਤਿਉਹਾਰ ਮਨਾਇਆ ਗਿਆ।ਜਿਸ ਵਿੱਚ ਵਿਦਿਆਰਥਣਾਂ ਵੱਲੋਂ ਗਿੱਧਾ, ਗੀਤ, ਬੋਲੀਆਂ, ਚੁਟਕੁਲੇ ਅਤੇ ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕੀਤੀਆਂ ਗਈਆਂ।ਸਟੇਜ ਦਾ ਸੰਚਾਲਣ ਮੈਡਮ ਸ਼ਿਖਾ ਅਤੇ ਮੈਡਮ ਪੂਨਮ ਵੱਲੋਂ ਬਾਖੂਬੀ ਕੀਤਾ ਗਿਆ।ਇਸ ਪ੍ਰੋਗਰਾਮ ਦੀ ਤਿਆਰੀ ਦੇਸ਼ ਭਗਤ ਬੀ.ਐਡ. ਕਾਲਜ ਦੇ ਵਿਦਿਆਰਥੀ ਅਤੇ ਅਧਿਆਪਕਾਂ ਵੱਲੋਂ ਕਰਵਾਈ ਗਈ।ਪ੍ਰੋਗਰਾਮ ਵਿੱਚ ਸੱਤਵੀਂ ਕਲਾਸ ਦੀ ਵਿਦਿਆਰਥਣ ਸ਼ਵੇਤਾ ਨੂੰ ਮਿਸ ਤੀਜ਼ ਵੱਜੋਂ ਚੁਣਿਆ ਗਿਆ ਅਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕੁਸ਼ੁਮ, ਨੀਰੂ, ਜਤਿੰਦਰ, ਧਰਮਿੰਦਰ, ਜਸਵੀਰ, ਅਜੈ, ਸੰਦੀਪ, ਸੁਮਿਤ ਅਤੇ ਪ੍ਰਦੀਪ ਆਦਿ ਵੀ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply