ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਲਈ ਬੜੇ ਹੀ ਮਾਣ ਦੀ ਗੱਲ ਹੈ ਕਿ
ਨੌਵੀਂ, ਦੱਸਵੀਂ ਤੇ ਗਿਆਰ੍ਹਵੀਂ ਜਮਾਤ ਦੇ 23 ਵਿਦਿਆਰਥੀਆਂ ਨੂੰ ਐਨ.ਸੀ.ਸੀ ਏਅਰ ਵਿੰਗ ਕੈਡਿਟ ਦੇ ਸਲਾਨਾ ਟ੍ਰੇਨਿੰਗ ਕੈਂਪ ਸਰਟੀਫਿਕੇਟ ਮਿਲੇ।ਇਹ ਦਸ ਦਿਨਾਂ ਦਾ ਕੈਂਪ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ, ਚਬਾਲ ਜਿ਼ਲ੍ਹਾ ਤਰਨਤਾਰਨ ਵਿੱਚ ਹੋਇਆ।ਇਸ ਕੈਂਪ ਨੁੂੰ ਏਅਰ ਸਕਵੈਡ ਐਨ.ਸੀ.ਸੀ ਅੰਮ੍ਰਿਤਸਰ ਦੁਆਰਾ ਅਯੋਜਿਤ ਕੀਤਾ ਗਿਆ।ਵਿਦਿਆਰਥੀਆਂ ਦੀ ਸਖ਼ਤ ਮਿਹਨਤ ਤੇ ਉਨ੍ਹਾਂ ਦੀਆਂ ਕੋਸ਼ਸ਼ਾਂ ਰੰਗ ਲਿਆਈਆਂ।ਧੈਰਿਆ ਖੰਨਾ, ਰਾਹਿਲ ਸ਼ਰਮਾ, ਵੰਸ਼ ਕਨਵਲ, ਵਾਸਵ ਮਹਾਜਨ, ਰਚਿਤ ਨਾਗਪਾਲ, ਗੁਰਨੂਰ ਸਿੰਘ, ਪ੍ਰਭਜੋਤ ਸਿੰਘ ਪਨੂੰ, ਭਵਿਆਂਸ਼ ਸ਼ਰਮਾ, ਕਵਿਸ਼ ਭਾਟੀਆ, ਅੰਕੁਸ਼ ਚੌਧਰੀ, ਰਸਿ਼ਲ ਮੋਹਿਲ, ਸਮੀਰ ਸਿੰਘ, ਪ੍ਰਣੈ ਕੁਮਾਰ, ਆਰਿਅਨ ਅਗਰਵਾਲ, ਨੇਹਲ, ਅਨਨਿਆ ਭਾਰਦਵਾਜ, ਕ੍ਰਿਤੀ ਦੇਵਗਨ, ਪ੍ਰਗਤੀ ਸ਼ਰਮਾ, ਮਹਿਕ ਗੁਪਤਾ, ਵੰਸਿ਼ਕਾ ਸ਼ਰਮਾ, ਵਿਦਿਸ਼ਾ ਸਿੰਘ, ਪਾਇਲ ਸ਼ਰਮਾ ਅਤੇ ਅਨਨਿਆ ਤਿਵਾਰੀ ਨੇ ਭਾਗ ਲਿਆ।ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਰਾਸ਼ਟਰ ਨੂੰ ਸੁਰੱਖਿਅਤ ਕਰਨ ਲਈ ਉਤਸ਼ਾਹਿਤ ਕੀਤਾ ਸਕੂਲ ਦੀ ਮੁੱਖ ਅਧਿਆਪਿਕਾ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੀਆਂ ਕੋਸ਼ਸ਼ਾਂ ਬਾਰੇ ਜਿ਼ਕਰ ਕਰਦੇ ਹੋਏ ਇਹ ਕਿਹਾ ਕਿ ਉਹ ਵਿਦਿਆਰਥੀਆਂ ਦੇ ਇਸ ਪ੍ਰਕਾਰ ਦੇ ਕੀਤੇ ਉਪਰਾਲੇ ਤੋਂ ਬਹੁਤ ਖ਼ੁਸ਼ ਹਨ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਅਤੇ ਦੇਸ਼ ਨੂੰ ਪ੍ਰਗਤੀਸ਼ੀਲ ਬਣਾਉਣ ਲਈ ਉਤਸ਼ਾਹਿਤ ਕੀਤਾ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media