ਧੂਰੀ, 3 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨ ਆਰੀਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਛੇਂਵੀਂ ਤੋਂ ਬਾਰਵੀਂ ਜਮਾਤ ਦੀਆਂ
ਵਿਦਿਆਰਥਣਾਂ ਵੱਲੋਂ ਪ੍ਰਿੰਸੀਪਲ ਬੀ.ਐਲ. ਕਾਲੀਆ ਦੀ ਅਗਵਾਈ ਹੇਠ ਤੀਂਆਂ ਦਾ ਤਿਉਹਾਰ ਮਨਾਇਆ ਗਿਆ।ਜਿਸ ਵਿੱਚ ਵਿਦਿਆਰਥਣਾਂ ਵੱਲੋਂ ਗਿੱਧਾ, ਗੀਤ, ਬੋਲੀਆਂ, ਚੁਟਕੁਲੇ ਅਤੇ ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕੀਤੀਆਂ ਗਈਆਂ।ਸਟੇਜ ਦਾ ਸੰਚਾਲਣ ਮੈਡਮ ਸ਼ਿਖਾ ਅਤੇ ਮੈਡਮ ਪੂਨਮ ਵੱਲੋਂ ਬਾਖੂਬੀ ਕੀਤਾ ਗਿਆ।ਇਸ ਪ੍ਰੋਗਰਾਮ ਦੀ ਤਿਆਰੀ ਦੇਸ਼ ਭਗਤ ਬੀ.ਐਡ. ਕਾਲਜ ਦੇ ਵਿਦਿਆਰਥੀ ਅਤੇ ਅਧਿਆਪਕਾਂ ਵੱਲੋਂ ਕਰਵਾਈ ਗਈ।ਪ੍ਰੋਗਰਾਮ ਵਿੱਚ ਸੱਤਵੀਂ ਕਲਾਸ ਦੀ ਵਿਦਿਆਰਥਣ ਸ਼ਵੇਤਾ ਨੂੰ ਮਿਸ ਤੀਜ਼ ਵੱਜੋਂ ਚੁਣਿਆ ਗਿਆ ਅਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕੁਸ਼ੁਮ, ਨੀਰੂ, ਜਤਿੰਦਰ, ਧਰਮਿੰਦਰ, ਜਸਵੀਰ, ਅਜੈ, ਸੰਦੀਪ, ਸੁਮਿਤ ਅਤੇ ਪ੍ਰਦੀਪ ਆਦਿ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media