ਬਠਿੰਡਾ, 4 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ
ਫਾਊਂਡੇਸ਼ਨ ਦੇ ਪ੍ਰਧਾਨ ਭਾਈ ਹਰਵਿੰਦਰ ਸਿੰਘ ਖਾਲਸਾ ਵਲੋਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰੁੱਖ ਲਗਾਓ ਮੁਹਿੰਮ ਦੇ ਸਮੁੱਚੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਗਈ। ਉਨਾਂ ਦੱਸਿਆ ਕਿ ‘‘ਰੁੱਖ ਲਗਾਓ ਮੁਹਿੰਮ’’ ਦਾ ਆਗਾਜ਼ 6 ਅਗਸਤ ਨੂੰ ਸ਼ਾਮ 5:30 ਵਜੇ ਪਿੰਡ ਜੈਪਾਲਗੜ ਪਿੱਛੇ ਖੇਡ ਸਟੇਡੀਅਮ ਬਠਿੰਡਾ ਵਿਖੇ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਪੁੱਜਣਗੇ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੋਹਲ ਅਤੇ ਕਮਿਸ਼ਨਰ ਨਗਰ ਨਿਗਮ ਬਠਿੰਡਾ ਸੰਯਮ ਗੋਇਲ ਪੁੱਜਣਗੇ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਚਮਕੌਰ ਸਿੰਘ ਮਾਨ ਮੁੱਖ ਬੁਲਾਰਾ, ਇੰਦਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਗਰੇਵਾਲ ਜਨਰਲ ਸਕੱਤਰ ਅਤੇ ਮੁੱਖ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਚਹਿਲ, ਰੁਪਿੰਦਰ ਸਿੰਘ ਗਦਾਰਾ, ਗੁਰਅਵਤਾਰ ਸਿੰਘ ਗੋਗੀ, ਜੇ ਐਸ ਭੰਗੂ, ਗੁਰਤੇਜ ਸਿੰਘ ਸਿੱਧੂ, ਮਾਸਟਰ ਨਰਾਇਣ ਬਾਂਸਲ, ਜਸਵਿੰਦਰ ਸਿੰਘ ਗੋਨਿਆਣਾ, ਮੋਹਨ ਸਿੰਘ ਬੀਬੀਵਾਲਾ ਅਤੇ ਭਗਤ ਰਾਮ ਸ਼ਾਮਲ ਹੋਏ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media