ਬਠਿੰਡਾ, 4 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਬੇਬੀ ਕਾਨਵੈਂਟ ਸਕੂਲ ਦੇ ਨੰਨੇ ਮੁੰਨੇ
ਬੱਚਿਆਂ ਦੀ ਰੱਖੜੀ ਬਣਾਉਣ (ਮੈਕਿੰਗ) ਪ੍ਰਤੀਯੋਗਤਾ ਕਰਵਾਈ ਗਈ।ਇਸ ਮੁਕਾਬਲੇ ਨੂੰ ਸ਼ੁਰੂ ਕਰਵਾਉਣ ਤੋਂ ਪਹਿਲਾ ਪਿ੍ਰੰਸੀਪਲ ਮੈਡਮ ਪੂਨਮ ਵਰਮਾ ਨੇ ਬੱਚਿਆ ਨੂੰ ਰੱਖੜੀ ਦੀ ਮਹੱਤਤਾ ਬਾਰੇ ਪੂਰਨ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਇਹ ਪਵਿੱਤਰ ਤਿਉਹਾਰ ਜੋ ਭੈਣ ਭਰਾ ਦੇ ਪਿਆਰ ਦੀ ਅਤੁੱਟਤਾ ਨੂੰ ਉਜਾਗਰ ਕਰਦਾ ਹੈ। ਉਨਾਂ ਕਈ ਅਜਿਹੇ ਪੁਰਾਤਨ ਕਹਾਣੀਆਂ ਸੁਣਾਈਆਂ, ਜਿਨਾਂ ਦੇ ਕਾਰਨ ਭਿਆਨਕ ਲੜਾਈਆਂ ਨੂੰ ਰੱਖੜੀ ਦੀ ਮਹਾਨਤਾ ਕਾਰਨ ਹੀ ਰੁੱਕ ਜਾਣਾ ਪਿਆ।ਸਕੂਲੀ ਬੱਚਿਆਂ ਨੇ ਇਸ ਪ੍ਰਤੀਯੋਗਤਾ ਵਿਚ ਧਾਗਿਆਂ ਨਾਲ ਤਿਆਰ ਕੀਤੀਆਂ ਸੁੰਦਰ ਰੱਖੜੀ ਬਣਾ ਕੇ ਸਕੂਲੀ ਅਧਿਆਪਕਾਂ ਨੂੰ ਹੈਰਾਨ ਕਰ ਦਿੱਤਾ।ਸੁੰਦਰ ਰੱਖੜੀਆਂ ਤਿਆਰ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ।ਇਸ ਮੌਕੇ ਵਾਇਸ ਪਿ੍ਰੰਸੀਪਲ ਸ੍ਰੀਮਤੀ ਵੰਦਨਾ, ਕਰਿਸ਼ਮਾ ਵਰਮਾ, ਰੀਨਾ, ਹਰਪ੍ਰੀਤ ਕੌਰ, ਸੁਮਨ ਰਾਣੀ, ਰਾਜੂ, ਰੀਤੂ ਸ਼ਰਮਾ, ਜੈਸਮੀਨ ਆਦਿ ਨੇ ਬੱਚਿਆਂ ਦੀ ਪ੍ਰਤੀਭਾ ਦੀ ਤਾਰੀਫ਼ ਕੀਤੀ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media