Tuesday, March 10, 2026

ਨਹਿਰ ਵਿੱਚ ਡਿੱਗਣ ਨਾਲ ਨੌਜਵਾਨ ਦੀ ਮੌਤ

ਪੁੱਲ ਬਣਾਓ ਐਕਸ਼ਨ ਕਮੇਟੀ ਨੇ ਧਰਨਾ ਲਾ ਕੇੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਧੂਰੀ, 4 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਨੇੜਲੇ ਪਿੰਡ ਘਨੌਰੀ ਕਲਾਂ ਦੇ ਇੱਕ ਗਰੀਬ ਪਰਿਵਾਰ ਦੇ 36 ਸਾਲਾ ਨੌਜਵਾਨ ਜਸਵੰਤ PPN0408201714ਸਿੰਘਪੁੱਤਰ ਗੁਰਨਾਮ ਸਿੰਘ ਜੋ ਕਿ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਸੀ, ਦੀ ਅਚਾਨਕ ਨਹਿਰ ਵਿੱਚ ਡਿੱਗ ਕੇ ਹੋਈ ਮੌਤ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜਿਸ ਨੂੰ ਲੈ ਕੇ ਅੱਜ ਔਰਤਾਂ ਸਮੇਤ ਸੈਂਕੜੇ ਪਿੰਡ ਵਾਸੀਆਂ ਅਤੇ ਜਹਾਂਗੀਰ ਪੁੱਲ ਬਣਾਓ ਐਕਸ਼ਨ ਕਮੇਟੀ ਦੇ ਆਗੂਆਂ ਵੱਲੋਂ ਮ੍ਰਿਤਕ ਜਸਵੰਤ ਸਿੰਘ ਦੀ ਲਾਸ਼ ਨੂੰ ਧੂਰੀ-ਸੰਗਰੂਰ ਮੁੱਖ ਮਾਰਗ ਉੱਪਰ ਰੱਖ ਕੇ ਸਰਕਾਰ ਖਿਲਾਫ ਧਰਨਾ ਲਗਾਇਆ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।
ਧਰਨੇ `ਤੇ ਬੈਠੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਜਹਾਂਗੀਰ ਪੁੱਲ ਦੇ ਬਨਾਉਣ ਦੇ ਲੰਮੇਂ ਸਮੇਂ ਤੋਂ ਲਟਕੇ ਮਸਲੇ ਦੇ ਕਾਰਨ ਹੀ ਇਸ ਨੌਜਵਾਨ ਦੀ ਨਹਿਰ ਵਿੱਚ ਡਿੱਗਣ ਕਾਰਨ ਮੌਤ ਹੋਈ ਹੈ।ਪੁੱਲ ਬਣਾਓ ਐਕਸ਼ਨ ਕਮੇਟੀ ਦੇ ਕਨਵੀਨਰ ਜਰਨੈਲ ਸਿੰਘ ਜਹਾਂਗੀਰ, ਡਾ. ਅਨਵਰ ਭਸੌੜ, ਹਰਦੇਵ ਸਿੰਘ ਚਹਿਲ, ਮੇਜਰ ਸਿੰਘ ਪੁੰਨਾਵਾਲ, ਕੌਂਸਲਰ ਰਣ ਸਿੰਘ, ਸਰਬਜੀਤ ਸਿੰਘ ਅਲਾਲ ਅਤੇ ਘਨੌਰੀ ਕਲਾਂ ਦੇ ਸਰਪੰਚ ਕਰਮਜੀਤ ਸਿੰਘ ਨੇ ਦੱਸਿਆ ਕਿ ਲੰਮੇਂ ਸਮੇਂ ਤੋਂ ਜਹਾਂਗੀਰ ਪੁੱਲ ਦੇ ਨਾ ਬਨਣ ਕਾਰਨ ਨੇੜੇ ਲੱਗਦੇ ਤਕਰੀਬਨ 30-35 ਪਿੰਡਾਂ ਦੇ ਲੋਕਾਂ ਨੂੰ ਨਹਿਰ ਦੇ ਨਾਲ ਵਾਲੇ ਬਦਲਵੇਂ ਕੱਚੇ ਅਤੇ ਖਸਤਾ ਹਾਲਤ ਰਸਤੇ ਉੱਪਰੋਂ ਲੰਘਣ ਕਾਰਨ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਿਸ ਕਾਰਨ ਅਨੇਕਾਂ ਵਾਰ ਕਈ ਵਿਅਕਤੀ ਨਹਿਰ ਵਿੱਚ ਡਿੱਗ ਚੁੱਕੇ ਹਨ ਅਤੇ ਤੰਗ ਰਸਤਾ ਹੋਣ ਕਾਰਨ ਅਨੇਕਾਂ ਐਕਸੀਡੈਂਟ ਵੀ ਹੋ ਚੁੱਕੇ ਹਨ। ਉਹਨਾਂ ਦੱਸਿਆ ਕਿ ਪੁੱਲ ਬਣਾਓ ਐਕਸ਼ਨ ਕਮੇਟੀ ਵੱਲੋਂ ਪੁੱਲ ਬਨਾਉਣ ਦੀ ਮੰਗ ਨੂੰ ਲੈ ਕੇ ਆਰੰਭ ਕੀਤੇ ਮਰਨ ਵਰਤ ਉਪਰੰਤ ਸਰਕਾਰ ਨੇ ਪੁੱਲ ਦੇ ਨਾਲ ਲੱਗਦੇ ਖਸਤਾ ਹਾਲਤ ਕੱਚੇ ਰਸਤੇ ਨੂੰ ਪੱਕਾ ਕਰਨ ਲਈ 25 ਲੱਖ ਰੁਪਏ ਦੀ ਗਰਾਂਟ ਮੰਨਜੂਰ ਕਰ ਦਿੱਤੀ ਹੈ।ਜਿਸ ਦਾ ਕੰਮ ਤਾਂ ਸ਼ੁਰੂ ਹੋ ਚੁੱਕਾ ਹੈ, ਪ੍ਰੰਤੂ ਕੰਮ ਕਛੁਆ-ਚਾਲ ਚੱਲ ਰਿਹਾ ਹੈ।
ਉਹਨਾਂ ਪੁੱਲ ਬਨਾਉਣ ਵਾਲੇ ਸਬੰਧਤ ਠੇਕੇਦਾਰ ੳੁੱਪਰ ਦੋਸ਼ ਲਗਾਉਂਦਿਆਂ ਕਿਹਾ ਕਿ ਸਬੰਧਤ ਮਹਿਕਮੇ ਦੇ ਐਕਸੀਅਨ ਦੀ ਮਿਲੀ-ਭੁਗਤ ਨਾਲ ਠੇਕੇਦਾਰ ਪੁੱਲ ਬਨਾਉਣ ਦੀ ਵੱਡੀ ਰਾਸ਼ੀ ਮਹਿਕਮੇ ਪਾਸੋਂ ਵਸੂਲ ਕਰ ਚੁੱਕਾ ਹੈ ਅਤੇ ਇਸ ਦੇ ਬਾਵਜੂਦ ਵੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੁੱਲ ਦਾ ਕੰਮ ਲੰਮੇਂ ਸਮੇਂ ਤੋਂ ਲਟਕਿਆ ਹੋਇਆ ਹੈ।ਉਹਨਾਂ ਜਸਵੰਤ ਸਿੰਘ ਦੀ ਮੌਤ ਲਈ ਠੇਕੇਦਾਰ ਅਤੇ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਿਰਾਉਂਦਿਆਂ ਜਿੱਥੇ ਪੁੱਲ ਬਨਾਉਣ ਵਾਲੇ ਠੇਕੇਦਾਰ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ, ਉੱਥੇ ਹੀ ਮ੍ਰਿਤਕ ਦੇ ਵਾਰਸਾਂ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਪਹੁੰਚੇ ਤਹਿਸੀਲਦਾਰ ਧੂਰੀ ਨੂੰ ਮੰਗ ਪੱਤਰ ਦੇਣ ਉਪਰੰਤ ਧਰਨਾਕਾਰੀਆਂ ਨੇ ਸਰਕਾਰ ਵੱਲੋਂ ਲਿਖਤੀ ਭਰੋਸੇ ਦੀ ਮੰਗ ਕਰਦਿਆਂ ਆਪਣਾ ਧਰਨਾ ਜਾਰੀ ਰੱਖਿਆ ਹੋਇਆ ਸੀ ਅਤੇ ਤਹਿਸੀਲਦਾਰ ਧੂਰੀ ਵੱਲੋਂ ਧਰਨਾਕਾਰੀਆਂ ਨੂੰ ਮਨਾਉਣ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਐਸ.ਡੀ.ਐਮ ਧੂਰੀ ਅਮਰੇਸ਼ਵਰ ਸਿੰਘ ਨੇ ਧਰਨਾ ਸਥਾਨ `ਤੇ ਪੁੱਜ ਕੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਉਹਨਾਂ ਪਾਸੋਂ ਮੰਗ ਪੱਤਰ ਲੈ ਕੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਜ਼ਲਦ ਹੀ ਪੁੱਲ ਬਨਾਉਣ ਵਿੱਚ ਦੇਰੀ ਕਰਨ ਵਾਲੇ ਸਬੰਧਤ ਠੇਕੇਦਾਰ ਖਿਲਾਫ ਸਬੰਧਤ ਵਿਭਾਗ ਨੂੰ ਬਣਦੀ ਕਾਰਵਾਈ ਕਰਨ ਲਈ ਲਿਖਣਗੇ ਅਤੇ ਇਸ ਦੇ ਨਾਲ ਹੀ ਉਹ ਮ੍ਰਿਤਕ ਜਸਵੰਤ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਦਿਲਾਉਣ ਲਈ ਸਰਕਾਰ ਪਾਸ ਕੇਸ ਬਣਾ ਕੇ ਵੀ ਭੇਜਣਗੇ। ਐਸ.ਡੀ.ਐਮ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ ਅਤੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਲਈ ਰਾਜ਼ੀ ਹੋ ਗਏ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply