Thursday, August 13, 2026

ਬੀ.ਟੈਕ (ਅਰਬਨ ਐਂਡ ਰੀਜ਼ਨਲ ਪਲ਼ੈਨਿੰਗ) ਕੋਰਸ ਦਾ ਦਾਖਲਾ ਜਾਰੀ

ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ GNDUਪਲੈਨਿੰਗ ਵਿਭਾਗ ਦੇ ਬੀ.ਟੈੱਕ (ਅਰਬਨ ਐਂਡ ਰੀਜ਼ਨਲ ਪਲ਼ੈਨਿੰਗ) ਕੋਰਸ ਦੀਆਂ ਕੁੱਝ ਸੀਟਾਂ ਸੈਸ਼ਨ 2017-18 ਲਈ ਖਾਲੀ ਹਨ।ਉਮੀਦਵਾਰ ਜੋ ਇਹਨਾਂ ਕੋਰਸਾਂ ਵਿਚ ਦਾਖਲਾ ਲੈਣਾ ਚਾਹੰੁਦੇ ਹਨ, ਯੂਨੀਵਰਸਿਟੀ ਦੀ ਵੈਬਸਾਈਟ `ਤੇ ਆਨ-ਲਾਈਨ ਅਪਲਾਈ ਕਰ ਸਕਦੇ ਹਨ। ਦਾਖਲੇ ਲਈ ਸਮਾਂ-ਸਾਰਣੀ: ਐਪਲੀਕੇਸ਼ਨ ਫੀਸ ਜਮ੍ਹਾ ਕਰਾਉਣ ਦੀ ਅੰਤਿਮ ਮਿਤੀ 08.08.2017;  ਆਨਲਾਈਨ ਫਾਰਮ ਭਰਨ ਦੀ ਅੰਤਿਮ ਮਿਤੀ 09.8.2017; ਕੌਂਸਲਿੰਗ ਦੀ ਮਿਤੀ 10.8.2017 ਸਵੇਰੇ 10 ਵਜੇ.
ਫਾਰਮ ਭਰਨ ਤੋਂ ਬਾਦ, ਉਮੀਦਵਾਰ ਨੂੰ ਆਪਣੇ ਸਾਰੇ ਅਸਲ ਦਸਤਾਵੇਜ਼ ਲੈ ਕੇ ਕੌਂਸਲਿੰਗ ਵਾਲੇ ਦਿਨ ਆਉਣਾ ਹੋਵੇਗਾ।ਚੁਣੇ ਗਏ ਉਮੀਦਵਾਰ ਨੂੰ ਕੋਰਸ ਦੀ ਬਣਦੀ ਫੀਸ ਮੋਕੇ ਤੇ ਹੀ ਜਮ੍ਹਾ ਕਰਾਉਣੀ ਹੋਵੇਗੀ। ਜਿੰਨ੍ਹਾਂ ਉਮੀਦਵਾਰਾਂ ਨੇ ਪਹਿਲਾਂ ਅਪਲਾਈ ਕੀਤਾ ਸੀ, ਨੂੰ ਦੁਬਾਰਾ ਆਨ-ਲਾਈਨ ਅਪਲਾਈ ਕਰਨਾ ਪਵੇਗਾ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply