Monday, March 9, 2026

ਖ਼ਾਲਸਾ ਕਾਲਜ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੇ ’ਵਰਸਿਟੀ ਪ੍ਰੀਖਿਆ ’ਚ ਹਾਸਲ ਕੀਤੇ ਅਹਿਮ ਸਥਾਨ

ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਦੀਆਂ PPN0408201718ਵਿਦਿਆਰਥਣਾਂ ਨੇ ਪ੍ਰੀਖਿਆਵਾਂ ’ਚ ਸ਼ਾਨਦਾਰ ਸਥਾਨ ਹਾਸਲ ਕਰਨ ਦੀ ਆਪਣੀ ਪ੍ਰੰਪਰਾ ਨੂੰ ਅਗਾਂਹ ਵਧਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈ ਮਾਸਟਰ ਆਫ਼ ਐਜ਼ੂਕੇਸ਼ਨ ਦੀ ਪ੍ਰੀਖਿਆ ’ਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।ਕਾਲਜ ਦੀ ਐਮ.ਐਡ ਸਮੈਸਟਰ-ਦੂਜਾ ਦੀ ਵਿਦਿਆਰਥਣ ਰੋਹਿਨੀ ਨੇ ’ਵਰਸਿਟੀ ’ਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਨੇ ਵਿਦਿਆਰਥਣਾਂ ਦੀ ਇਸ ਉਪਲਬੱਧੀ ’ਤੇ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਬੀ. ਐਡ ਸਮੈਸਟਰ-ਚੌਥਾ ਦੀਆਂ ਵਿਦਿਆਰਥਣਾਂ ਰਮਾ ਜੋਸ਼ੀ ਅਤੇ ਅਸ਼ਵਿਨਾ ਨੇ ਕ੍ਰਮਵਾਰ ਚੌਥਾ ਅਤੇ 23ਵਾਂ, ਬੀ. ਐਡ. (ਸਮੈਸਟਰ ਦੂਜਾ) ਦੀ ਵਿਦਿਆਰਥਣ ਸੁਖਮਨੀ ਨੇ ’ਵਰਸਿਟੀ ਦੀ ਮੈਰਿਟ ਲਿਸਟ ’ਚ 13ਵਾਂ ਸਥਾਨ ਹਾਸਲ ਕੀਤਾ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੀ.ਜੀ.ਡੀ.ਸੀ.ਏ (ਟੀ.ਈ) ਦੀ ਵਿਦਿਆਰਥਣ ਅੰਜਲੀ ਨੇ ਜੀ.ਐਨ.ਡੀ.ਯੂ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਡਾ. ਢਿੱਲੋਂ ਨੇ ਕਿਹਾ ਕਿ 18 ਵਿਦਿਆਰਥੀਆਂ ਨੇ ਯੂਨੀਵਰਸਿਟੀ ’ਚ 98 ਫ਼ੀਸਦੀ ਅੰਕ ਹਾਸਲ ਕਰਕੇ ਇਸ ਪ੍ਰੀਖਿਆ ਨੂੰ ਪਹਿਲੇ ਦਰਜੇ ਨਾਲ ਪਾਸ ਕੀਤਾ ਹੈ।ਉਨ੍ਹਾਂ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ’ਤੇ ਪ੍ਰਸੰਸਾ ਕਰਦਿਆਂ ਕਾਲਜ ਸਟਾਫ਼ ਵੱਲੋਂ ਕਰਵਾਈ ਸਖ਼ਤ ਮਿਹਨਤ ਨੂੰ ਸਲਾਹਿਆ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply