ਬਠਿੰਡਾ, 5 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਸ਼ਵ ਡੀ-ਵਰਮਿੰਗ ਦਿਵਸ (ਪੇਟ ਦੇ ਕੀੜਿਆਂ ਤੋਂ ਬਚਾਓ ਦਿਵਸ) ਡਾ. ਐਚ.ਐਨ. ਸਿੰਘ ਸਿਵਲ ਸਰਜਨ ਬਠਿੰਡਾ ਦੀ ਦੇਖ ਰੇਖ ਹੇਠ 10 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਦਫਤਰ ਸਿਵਲ ਸਰਜਨ ਬਠਿੰਡਾ ਵਿਖੇ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ। ਜਿਸ ਵਿਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਨੋਡਲ ਅਫ਼ਸਰ, ਜੂਨੀਅਨ ਦੇ ਨੁਮਾਇੰਦਿਆਂ ਅਤੇ ਹੋਰ ਸਬੰਧਿਤ ਸਟਾਫ ਨੇ ਸ਼ਮੂਲੀਅਤ ਕੀਤੀ।ਇਸ ਮੀੰਿਟੰਗ ਵਿੱਚ ਜਿਲਾ ਟੀਕਾਕਰਣ ਅਫ਼ਸਰ ਡਾ. ਕੁੰਦਨ ਕੇ ਪਾਲ ਵਲੋਂ ਨੈਸ਼ਨਲ ਡੀ. ਵਰਮਿੰਗ ਦਿਵਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿਤੀ ਗਈ। ਉਨਾਂ ਕਿਹਾ ਕਿ 10 ਅਗਸਤ ਨੂੰ ਸਾਰੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿਚ ਪੜਦੇ ਬਚਿਆਂ ਨੂੰ ਇਕੋ ਦਿਨ ਹੀ ਐਲਬੈਂਡਾਜੋਲ ਦੀ ਗੋਲੀ ਖੁਆਈ ਜਾਣੀ ਹੈ।ਉਹਨਾਂ ਦਸਿਆ ਕਿ ਇਹ ਗੋਲੀ ਖਾਲੀ ਪੇਟ ਨਾ ਖੁਆਈ ਜਾਵੇ ਸਗੋੋਂ ਮਿਡ ਡੇ ਮੀਲ (ਦੁਪਹਿਰ ਦੇ ਖਾਣੇ ਤੋਂ ਬਾਅਦ) ਸਟਾਫ਼ ਦੀ ਨਿਗਰਾਨੀ ਹੇਠ ਖਿਲਾਈ ਜਾਵੇੇ।ਇਹ ਐਲਬੈਂਡਾਜੋਲ ਦੀ ਗੋਲੀ 1 ਤੋ 2 ਸਾਲਾਂ ਤੱਕ ਦੇ ਬੱਚਿਆਂ ਨੂੰ ਅੱਧੀ (200 ਮਿਲੀਗ੍ਰਾਮ) ਅਤੇ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੂਰੀ ਗੋਲੀ (400 ਮਿਲੀਗ੍ਰ੍ਰਾਮ) ਖਿਲਾਈ ਜਾਵੇ।ਬੱਚਿਆਂ ਨੂੰ ਇਹ ਵੀ ਦੱਸਿਆ ਜਾਵੇ ਕਿ ਇਹ ਗੋਲੀ ਚਬਾ ਕੇ ਖਾਧੀ ਜਾਵੇ।ਜਿਹੜੇ ਬੱਚੇ 10 ਅਗਸਤ ਨੂੰ ਕਿਸੇ ਕਾਰਣ ਕਰਕੇ ਸਕੂਲ ਜਾਂ ਆਂਗਣਵਾੜੀ ਸੈਂਟਰਾਂ ਤੇ ਨਹੀਂ ਆਉਂਦੇ ਅਤੇ ਗੋਲੀ ਖਾਣ ਤੋਂ ਵਾਂਝੇ ਰਹਿ ਜਾਣ ਤਾਂ 17 ਅਗਸਤ ਨੂੰ ਮੌਪ ਅੱਪ ਰਾਊਂਡ ਵਿੱਚ ਉਹਨਾਂ ਬੱਚਿਆਂ ਨੂੰ ਗੋਲੀ ਖਿਲਾਉਣੀ ਯਕੀਨੀ ਬਣਾਈ ਜਾਵੇ, ਤਾਂ ਜੋ ਕੋਈ ਵੀ ਬੱਚਾ ਇਸ ਗੋਲੀ ਤੌਂ ਵਾਂਝਾ ਨਾ ਰਹਿ ਸਕੇ।ਉਹਨਾ ਕਿਹਾ ਕਿ ਜੇਕਰ ਕੋਈ ਬੱਚਾ ਬਿਮਾਰ ਹੈ ਜਾਂ ਕਿਸੇ ਪ੍ਰਕਾਰ ਦੀ ਅਲਰਜ਼ੀ ਦਾ ਸ਼ਿਕਾਰ ਹੈ ਤਾਂ ਉਸ ਨੂੰ ਇਹ ਗੋਲੀ ਉਸ ਦਿਨ ਨਾ ਦਿੱਤੀ ਜਾਵੇ ਅਤੇ ਬੱਚੇ ਨੂੰ ਪੂਰਾ ਸਿਹਤਮੰਦ ਹੋਣ `ਤੇ ਹੀ ਗੋਲੀ ਦਿੱਤੀ ਜਾਵੇ।ਸਿਹਤ ਵਿਭਾਗ ਵਲੋਂ ਇਹ ਐਲਬੈਂਡਾਜੋਲ ਦੀ ਗੋਲੀ ਸਾਲ ਵਿੱਚ ਦੋ ਵਾਰ ਦਿੱਤੀ ਜਾਂਦੀ ਹੈ।ਤਾਂ ਜੋ ਬੱਚੇ ਪੇਟ ਦੇ ਕੀੜਿਆਂ ਤੋਂ ਬਚ ਜਾਣ ਅਤੇ ਅਨੀਮੀਏ ਵਰਗੀ ਖਤਰਨਾਕ ਬਿਮਾਰੀ ਦਾ ਸ਼ਿਕਾਰ ਨਾ ਹੋਣ ਅਤੇ ਤੰਦਰੁਸਤ ਰਹਿਣ।ਇਸ ਸਮੇਂ ਜਗਤਾਰ ਸਿੰਘ ਜਿਲਾ ਮਾਸ ਮੀਡੀਆ ਅਫ਼ਸਰ, ਵਿਨੋਦ ਖੁਰਾਣਾ, ਕੁਲਵੰਤ ਸਿੰਘ, ਕੇਵਲ ਕਿ੍ਰਸ਼ਨ, ਮਨਫੂਲ ਸਿੰਘ, ਜਗਦੀਸ਼ ਸਿੰੰਘ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media