Friday, August 7, 2026

ਸਮਾਜਿਕ ਸੁਰੱਖਿਆ ਵਿਭਾਗ ਨੇ ਨਸ਼ਿਆਂ ਖਿਲਾਫ ਵਿੱਢੀ ਜਾਗਰੂਕਤਾ ਮੁਹਿੰਮ

ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ)  ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਨੇ ਗ੍ਰਾਮੀਣ ਵਿਕਾਸ ਹੈਂਡੀਕਰਾਫਟਸ ਵੂਮਨ ਐਂਡ ਚਿਲਡਰਨ ਵੈਲਫੇਅਰ ਸੋਸਾਇਟੀ ਦੀਆਂ ਸੇਵਾਵਾਂ  ਲੈ ਕੇ ਜਿਲੇ ਵਿਚ ਨਸ਼ਿਆਂ ਪ੍ਰਤੀ ਜਾਗਰੂਕ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਜਾਗਰੂਕ ਕਰਵਾਉਣ ਲਈ ਨਾਟਕਾਂ ਦਾ ਸਾਹਰਾ ਲਿਆ ਜਾ ਰਿਹਾ ਹੈ।ਇਸ ਸਬੰਧ ਵਿੱਚ ਸਰਕਾਰੀ ਸੈਕੰਡਰੀ ਸਕੂਲ ਲੋਪੋਕੇ  ਚੋਗਾਵਾਂ ਅੰਮਿ੍ਰਤਸਰ ਵਿਖੇ ਨਾਟਕ ਕਰਵਾਇਆ ਗਿਆ।ਸੋਸਾਇਟੀ ਦੇ ਪ੍ਰਧਾਨ ਸੁਨੀਲ ਕਪੂਰ ਅਤੇ ਉਨਾਂ ਦੀ ਸਾਰੀ ਟੀਮ ਨੇ ਰੇਸ਼ਮ ਸਿੰਘ ਅਤੇ ਅਮਨਦੀਪ ਸਿੰਘ ਦੇ ਸਹਿਯੋਗ ਦੇ ਨਾਲ ਇਹ ਨਾਟਕ ਸਰਕਾਰੀ ਸੈਕੰਡਰੀ ਸਕੂਲ ਲੋਪੋਕੇ ਵਿਖੇ ਜਿੰਦ ਥਿਏਟਰ ਦੀ ਤਰਫ਼ੋਂ ਪੇਸ਼ ਕੀਤਾ।ਨਾਟਕ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਅਰੋਗ ਜੀਵਨ ਜਿੳੂਣ ਦਾ ਹੋਕਾ ਕਲਾਕਾਰਾਂ ਵੱਲੋਂ ਦਿੱਤਾ ਗਿਆ।ਡਾਇਰੈਕਟਰ ਜਤਿੰਦਰ ਜਿੰਦ ਅਤੇ ਉਨਾਂ ਦੀ ਟੀਮ ਦੇ ਕਲਾਕਾਰਾਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਬੱਚਿਆਂ ਅਤੇ ਲੋਕਾਂ ਨੂੰ ਨਸ਼ੇ ਦੀ ਪ੍ਰਤੀ ਜਾਗਰੂਕ ਕੀਤਾ।ਸੁਨੀਲ ਕਪੂਰ ਨੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਇਸ ਮੁਹਿੰਮ ਦੀ ਸਰਾਹਨਾ ਕੀਤੀ ਅਤੇ ਅੱਗੇ ਤੋਂ ਵੀ ਇਸ ਤਰਾਂ ਦੇ ਭਾਵਪੂਰਤ ਨਾਟਕ ਖੇਡਣ ਅਤੇ ਕਰਵਾਉਣ ਦਾ ਵਚਨ ਦਿੱਤਾ।ਸਰਕਾਰੀ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਬਲਰਾਜ ਸਿੰਘ ਢਿਲੋਂ ਨੇ ਨਸਿਆਂ ਖਿਲਾਫ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਇਸ ਲਾਮਬੰਦੀ ਲਈ ਵਿਭਾਗ ਦੇ ਨਾਲ-ਨਾਲ ਨਾਟਕ ਟੀਮ ਦਾ ਧੰਨਵਾਦ ਵੀ ਕੀਤਾ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply