Monday, March 9, 2026

ਭਾਵਨਾਤਮਕ ਤੌਰ `ਤੇ ਜਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ ਰੱਖੜੀ – ਚੱਢਾ

ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਗੁਰੂਦੁਆਰਾ ਕਲਗੀਧਰ ਸਾਹਿਬ ਵਿਖੇ ਅਰਦਾਸ ਉਪਰੰਤ ਚੀਫ ਖਾਲਸਾ PPN0708201710ਦੀਵਾਨ ਦੇ ਮਹਿਲਾ ਸਟਾਫ ਅਤੇ ਪਿ੍ਰੰਸੀਪਲਾਂ ਵੱਲੋਂ ਪ੍ਰਧਾਨ ਚੀਫ ਖਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਤੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਦੇ ਗੁੱਟ `ਤੇ ਰੱਖੜੀਆਂ ਬੰਨੀਆਂ ਗਈਆਂ।ਚਰਨਜੀਤ ਸਿੰਘ ਚੱਢਾ ਨੇ ਇਸ ਸਮੇਂ ਕਿਹਾ ਕਿ ਰੱਖੜੀ ਦਾ ਬੰਧਨ ਅਜਿਹਾ ਪਵਿੱਤਰ, ਨਾਜ਼ਕ ਤੇ ਵਿਸ਼ਵਾਸ਼ ਦਾ ਰਿਸ਼ਤਾ ਹੈ ਜੋ ਨਾ ਸਿਰਫ ਭੈਣ-ਭਰਾ ਵਿਚ ਹੀ ਨਹੀ ਬਲਕਿ ਪਿਤਾ-ਪੁੱਤਰੀ, ਟੀਚਰ ਤੇ ਵਿਦਿਆਰਥੀ ਅਤੇ ਭਾਵਨਾਤਮਕ ਤੌਰ `ਤੇ ਜਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ ਬਲਕਿ ਸਮਾਜਿਕ ਤੌਰ ਤੇ ਮਜਬੂਤੀ ਪ੍ਰਦਾਨ ਕਰਨ ਦੇ ਨਾਲ-ਨਾਲ ਵਿਅਕਤੀਗਤ ਵਿਕਾਸ ਵਿਚ ਵੀ ਸਹਾਇਕ ਹੁੰਦਾ ਹੈ।ਇਸ ਮੌਕੇ ਪਿ੍ਰੰਸੀਪਲ ਰਿਪੁਦਮਨ, ਪਿ੍ਰੰਸੀ. ਰਵਿੰਦਰ ਕੌਰ ਬਮਰਾ, ਫਾਈਨੈਂਸ ਐਚ.ਆਰ ਜਯੋਤੀ ਸਹਾਏ, ਪੀ.ਆਰ.ਓ ਮਨਜੀਤ ਕੌਰ, ਮੈਨੇਜਰ ਵਾਨੀ ਕਪੁਰ, ਸੁਪਰਡੈਟ ਜਸਵਿੰਦਰ ਕੌਰ, ਨਰਜੋਤ ਕੌਰ, ਅਰਵਿੰਦਰ ਕੌਰ, ਤਜਿੰਦਰ ਕੌਰ ਤੇ ਹੋਰ ਸਟਾਫ ਹਾਜਰ ਸੀ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply