Wednesday, March 11, 2026

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਬਿਰਧ ਆਸ਼ਰਮ `ਚ ਵਰਡ ਸੀਨੀਅਰ ਸਿਟੀਜ਼ਨ ਡੇਅ ਮਨਾਇਆ

PPN0808201705ਬਠਿੰਡਾ, 8 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨੈਸ਼ਨਲ ਐਕਸ਼ਨ ਪਲਾਨ 2017-18 ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਪਰਮਜੀਤ ਸਿੰਘ, ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਡਾ. ਮਨਦੀਪ ਮਿੱਤਲ, ਸੀ.ਜੇ.ਐਮ/ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਬਿਰਧ ਆਸ਼ਰਮ ਬਠਿੰਡਾ ਵਿਖੇ ਰਹਿ ਰਹੇ ਬਜ਼ੁਰਗਾਂ ਨਾਲ ਵਰਡ ਸੀਨੀਅਰ ਸਿਟੀਜ਼ਨ ਡੈਅ ਮਨਾਇਆ।ਉਹਨਾਂ ਨੇ ਵਿਅਕਤੀਗਤ ਰੂਪ ਵਿਚ ਮਿਲ ਕੇ ਉਹਨਾਂ ਦੇ ਹੱਕਾਂ ਲਈ ਕੇਂਦਰ ਸਰਕਾਰ ਵਲੋਂ ਸੀਨੀਅਰ ਸਿਟੀਜਨ ਪੇਰੈਂਟਸ ਐਕਟ ਬਣਾਇਆ ਹੋਇਆ ਹੈ।ਜੇਕਰ ਉਹ ਆਪਣਾ ਹੱਕ ਲੈਣਾ ਚਾਹੁੰਦੇ ਹੋ ਤਾਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਜਿਸ ਦਾ ਦਫ਼ਤਰ ਕਚਿਹਰੀ ਕੰਪਲੈਕਸ ਵਿਚ ਸਥਿਤ ਹੈ, ਉਥੇ ਸੰਪਰਕ ਕਰਕੇ ਮੁਫ਼ਤ ਕਾਨੂੰਨੀ ਸਹਾਇਤਾ ਰਾਹੀਂ ਵਕੀਲ ਦੀਆਂ ਸੇਵਾਵਾਂ ਲੈ ਸਕਦੇ ਹਨ ਅਤੇ ਆਪਣਾ ਹੱਕ ਵਾਪਸ ਲੈ ਸਕਦੇ ਹਨ।ਪਰਮਜੀਤ ਸਿੰਘ, ਮਾਨਯੋਗ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਵਲੋਂ ਬਿਰਧ ਆਸ਼ਰਮ ਦਾ ਨਿਰੀਖਣ ਕੀਤਾ ਅਤੇ ਉਥੇ ਰਹਿ ਰਹੇ ਬਜ਼ੁਰਗਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਰਹਿਣ ਸਹਿਣ ਦੇ ਪ੍ਰੰਬਧ ਬਾਰੇ ਵੀ ਪੁਛਿਆ ਗਿਆ।ਬਜ਼ੁਰਗਾਂ ਨੇ ਮਾਨਯੋਗ ਜੱਜ ਸਾਹਿਬ ਨੂੰ ਤਸੱਲੀ ਦਵਾਈ ਉਹਨਾਂ ਦੇ ਰਹਿਣ ਸਹਿਣ, ਖਾਣ ਪੀਣ ਅਤੇ ਦਵਾਈ ਬੂਟੀ ਦਾ ਬਹੁਤ ਚੰਗਾ ਪ੍ਰਬੰਧ ਹੈ।ਉਹਨਾਂ ਵਲੋਂ ਬਿਰਧ ਆਸ਼ਰਮ ਵਿਚ ਰਸੋਈ ਅਤੇ ਉਹਨਾਂ ਦੇ ਕਮਰਿਆਂ ਵਿਚ ਜਾ ਕੇ ਤਸੱਲੀ ਪ੍ਰਗਟ ਕੀਤੀ ਕਿ ਉਹਨਾਂ ਨੂੰ ਘਰ ਵਰਗਾ ਮਹੌਲ ਮਿਲ ਰਿਹਾ ਹੈ।ਇਸ ਕਰਕੇ ਉਹਨਾਂ ਨੂੰ ਵਿਹਲੇ ਸਮੇਂ ਵਿਚ ਪ੍ਰਮਾਤਮਾ ਦਾ ਭਜਨ ਕਰਨਾ ਚਾਹੀਦਾ ਹੈ।ਅੰਤ ਵਿਚ ਵਿਰਧ ਆਸ਼ਰਮ ਵਿਚ ਰਹਿ ਰਹੇ ਬਜ਼ੁੱਰਗਾਂ ਨੇ ਮਾਨਯੋਗ ਜੱਜ ਸਾਹਿਬ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply