ਧੂਰੀ / ਸੰਗਰੂਰ, 9 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ / ਮਹੇਸ਼ ਜਿੰਦਲ) – ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਜੋ ਦਿਲ ਦੇ ਹੋਏ ਅਪਰੇਸ਼ਨ ਕਾਰਨ ਏਮਜ਼ ਦਿੱਲੀ ਵਿੱਚ ਦਾਖਲ ਹਨ, ਦੀ ਸਿਹਤਯਾਬੀ ਦੀ ਅਰਦਾਸ ਲਈ ਅੱਜ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਆਰੰਭ ਕੀਤਾ ਗਿਆ। ਅਕਾਲੀ ਆਗੂ ਜਥੇਦਾਰ ਤੇਜਾ ਸਿੰਘ ਕਮਾਲਪੁਰ ਨੇ ਦੱਸਿਆ ਕਿ ਜਿਲ੍ਹਾ ਅਕਾਲੀ ਦਲ ਵੱਲੋਂ ਸ਼ੁਰੂ ਹੋਏ ਅਖੰਡਪਾਠ ਦੇ ਭੋਗ 11 ਅਗਸਤ ਨੂੰ ਪਾਏ ਜਾਣਗੇ।ਇਸ ਮੌਕੇ ਜਥੇਦਾਰ ਰਜਿੰਦਰ ਸਿੰਘ ਕਾਂਝਲਾ, ਜਥੇਦਾਰ ਜੈਪਾਲ ਸਿੰਘ ਮੰਡੀਆਂ, ਭਾਈ ਭੁਪਿੰਦਰ ਸਿੰਘ ਭਲਵਾਨ ਅਤੇ ਮਲਕੀਤ ਸਿੰਘ ਚੰਗਾਲ ਵੀ ਮੌਜੂਦ ਸਨ।ਇਸੇ ਦੌਰਾਨ ਜਸਵਿੰਦਰ ਸਿੰਘ ਪਿ੍ੰਸ, ਸੁਰਜੀਤ ਸਿੰਘ ਗਰੇਵਾਲ ਐਡਵੋਕੇਟ, ਲਲਿਤ ਗਰਗ ਐਡਵੋਕੇਟ, ਦਲਜੀਤ ਸਿੰਘ ਸੇਖੋਂ ਐਡਵੋਕੇਟ, ਪ੍ਰਿੰਸੀਪਲ ਹਰਚੇਤ ਸਿੰਘ ਚਹਿਲ, ਚਮਨਦੀਪ ਸਿੰਘ ਮਿਲਖੀ, ਸੰਦੀਪ ਦਾਨੀਆ, ਮੋਹਨ ਸ਼ਰਮਾ, ਓ.ਪੀ ਅਰੋੜਾ, ਰਾਜ ਕੁਮਾਰ ਅਰੋੜਾ, ਜਗਨ ਨਾਥ ਗੋਇਲ ਅਤੇ ਹੋਰਨਾਂ ਨੇ ਵੀ ਢੀਂਡਸਾ ਦੀ ਛੇਤੀ ਤੰਦਰੁਸਤੀ ਲਈ ਕਾਮਨਾ ਕੀਤੀ ਹੈ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media