ਬਠਿੰਡਾ, 13 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਪੁਲਿਸ ਪ੍ਰਸਾਸਨ ਵਲੋਂ ਲਗਾਤਾਰ ਠੱਗੀਆਂ, ਚੋਰੀਆਂ, ਨਸ਼ਿਆਂ ਅਤੇ ਹੋਰ
ਵਾਰਦਾਤਾਂ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਇੰਸਪੈਕਟਰ ਹਰਬੰਸ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ 2 ਬਠਿੰਡਾ ਅਤੇ ਇੰਸਪੈਕਟਰ ਜਸਵੀਰ ਸਿੰਘ ਇੰਚਾਰਜ ਐਸ.ਟੀ.ਐਫ ਬਠਿੰਡਾ ਦੀ ਸਾਂਝੀ ਟੀਮ ਵਲੋਂ 8,80,000 ਰੁਪਏ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਪ੍ਰੈਸ ਕਾਨਫਰੰਸ ਵਿਚ ਬਿਕਰਮਜੀਤ ਸਿੰਘ ਐਸ.ਪੀ ਇੰਨਵੈਸਟੀਗੇਸ਼ਨ ਅਤੇ ਹਰਿੰਦਰ ਸਿੰਘ ਮਾਨ ਐਸ.ਪੀ.ਐਸ.ਟੀ.ਐਫ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ 2 ਅਤੇ ਐਸ.ਟੀ.ਐਫ ਬਠਿੰਡਾ ਦੀ ਟੀਮ ਨੂੰ ਖੁਫ਼ੀਆ ਇਤਲਾਹ ਮਿਲਣ ਉਪਰੰਤ ਕਾਰਵਾਈ ਕਰਦਿਆਂ ਰਵਿੰਦਰ ਸਿੰਘ ਉਰਫ਼ ਬੱਬੀ ਪੁੱਤਰ ਮੰਦਰ ਸਿੰਘ ਕੌਮ ਪਰਜਾਪੱਤ ਵਾਸੀ ਮਿੱਠੜੀ ਬੁਧਗਰ ਥਾਣਾ ਲੰਬੀ ਜਿਲਾ ਸ੍ਰੀ ਮੁਕਤਸਰ ਸਾਹਿਬ ਜੋ ਕਿ ਭਾਰਤ ਸਰਕਾਰ ਦੀ ਜਾਅਲੀ ਕਰੰਸੀ ਦਾ ਧੰਦਾ ਪਿਛਲੇ 5-6 ਮਹੀਨਿਆਂ ਤੋਂ ਕਰਦਾ ਆ ਰਿਹਾ ਸੀ ਅਤੇ ਖੁੱਦ ਨਸ਼ਿਆਂ ਦੇ ਵਪਾਰੀਆਂ, ਪੈਟਰੋਲ ਪੰਪਾਂ, ਸਬਜ਼ੀਆਂ ਵਾਲਿਆਂ ਆਦਿ ਕੋਲ ਚਲਾ ਦਿੰਦਾ ਸੀ।ਉਕਤ ਦੋਸ਼ੀ ਜਦ ਬਠਿੰਡਾ ਵਿਖੇ ਮੁਲਤਾਨੀਆ ਪੁੱਲ ਤੋਂ ਹੰੁਦਾ ਹੋਇਆ ਠੰਡੀ ਸੜਕ ਰੇਲਵੇ ਸਟੇਸ਼ਨ ਵੱਲ ਜਾਅਲੀ ਕਰੰਸੀ ਚਲਾਉਣ ਲਈ ਜਾ ਰਿਹਾ ਸੀ ਤਾਂ ਮਿਲੀ ਇਤਲਾਹ ’ਤੇ ਕਾਰਵਾਈ ਕਰਦਿਆਂ ਐਸ.ਆਈ ਜਗਰੂਪ ਸਿੰਘ ਨੇ ਦੋਸੀ ਨੂੰ ਰੇਲਵੇ ਕਲੋਨੀ ਕੋਲ ਜੰਝ ਘਰ ਤੋਂ ਗਿ੍ਰਫਤਾਰ ਕੀਤਾ ਤਾਂ ਇਸ ਕੋਲੋਂ 2000-2000 ਰੁਪਏ ਦੇ 440 ਨੋਟ ਜਿਸ ਦੀ ਕੀਮਤ 8,80,000 ਰੁਪਏ ਹਨ ਬਰਾਮਦ ਕਰਕੇ ਮੁਕੱਦਮਾ ਨੰਬਰ 174 13-08-2017 ਅ-ਧ 489ਏ,489ਬੀ,489ਸੀ 489ਡੀ ਆਈ.ਪੀ.ਸੀ, ਪੀ.ਐਸ ਕੈਨਾਲ ਕਲੋਨੀ ਥਾਣਾ ਰਜਿਸਟਰ ਕੀਤਾ ਗਿਆ।ਇਸ ਤੇ ਪਹਿਲਾਂ ਵੀ 2015 ’ਚ ਦੋ ਕੇਸ ਲੋਕਾਂ ਨਾਲ ਧੋਖਾ ਕਰਨ ਅਤੇ ਨਸ਼ਾ ਕਰਨ ਦਾ ਚਲ ਰਿਹਾ ਹੈ। ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਹੋਰ ਇਸ ਦੇ ਸਾਥੀਆਂ ਦਾ ਪਤਾ ਕਰਕੇ ਇਸ ਧੰਦੇ ਨੂੰ ਰੋਕਿਆ ਜਾ ਸਕੇ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media