ਬਠਿੰਡਾ, 18 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ) – ਸਥਾਨਕ ਸ਼ਹਿਰ ‘ਚ ਐਲ.ਆਈ.ਸੀ ਦੇ ਸੀਨੀਅਰ
ਮਾਰਕੀਟਿੰਗ ਦੇ ਚੀਫ ਮੈਨੇਜ਼ਰ ਐਚ.ਸੀ ਸ਼ਰਮਾ ਵਲੋਂ ਸੀਨੀਅਰ ਬਿਜਨੈਸ ਐਸੋਸੀਏਟ ਜੇ.ਕੇ ਜਿੰਦਲ ਨੂੰ 20 ਸਾਲ ਦੀ ਸ਼ਾਨਦਾਰ ਸਰਵਿਸ ਪੂਰੀ ਹੋਣ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜੇ.ਕੇ ਜਿੰਦਲ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਸਾਨੂੰ ਸਾਰਿਆਂ ਨੂੰ ਆਪਣੇ ਵਧੀਆ ਭਵਿੱਖ ਲਈ ਸੇਵਿੰਗ ਜਰੂਰ ਕਰਨੀ ਚਾਹੀਦੀ ਹੈ।ਜਿਸ ਨਾਲ ਸਾਡਾ ਪਰਿਵਾਰ ਤੇ ਦੇਸ਼ ਖੁਸ਼ਹਾਲ ਹੋਵੇਗਾ।ਉਨਾਂ ਆਪਣੀ 20 ਸਾਲ ਦੀ ਸਰਵਿਸ ਪੂਰੀ ਹੋਣ ਦੀ ਖੁਸ਼ੀ ਵਿਚ ਆਪਣੇ ਏਜੰਟਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਜੇਕਰ ਇਨਸਾਨ ਪੂਰੀ ਮਿਹਨਤ ਨਾਲ ਆਪਣਾ ਕੰਮ ਕਰੇ ਤਾਂ ਉਹ ਜਰੂਰ ਉਚੀਆਂ ਬੁਲੰਦੀਆਂ ਨੂੰ ਛੂਹੇਗਾ।ਇਸ ਮੌਕੇ ਜਗੀਰ ਸਿੰਘ, ਜਸਕੌਰ ਸਿੰਘ, ਸੰਜੀਵ, ਰਜਿੰਦਰ ਕੁਮਾਰ, ਸ਼ੁਰੇਸ਼ ਕੁਮਾਰ, ਜਸਵਿੰਦਰ ਸਿੰਘ ਅਤੇ ਵਰਿੰਦਰ ਕੁਮਾਰ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media