Thursday, May 2, 2024

ਡੀ.ਏ.ਵੀ ਪਬਲਿਕ ਸਕੂਲ ਵਿਖੇ ਕੈਰੀਅਰ ਕੋਂਸਲਿੰਗ `ਤੇ ਸੈਮੀਨਾਰ

ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਲਾਰੰਸ ਰੋਡ ਸਥਿਤ ਡੀ.ਏ.ਵੀ ਪਬਲਿਕ ਸਕੂਲ ਵਿਖੇ ਕੈਰੀਅਰ ਕੌਂਸਲਿੰਗ ਬਾਰੇ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੇ PPN1808201702ਵਿਦਿਆਰਥੀਆਂ ਲਈ ਇੱਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ।ਜਿਸ ਦੋਰਾਨ ਬਾਰ੍ਹਵੀਂ ਜਮਾਤ ਤੋਂ ਬਾਅਦ ਦੀ ਅਗੇਤਰੀ ਸਿੱਖਿਆ ਸਬੰਧੀ ਜਾਣਕਾਰੀ ਦੇਣ ਲਈ ਲੈਫਟੀਨੈਂਟ ਕਰਨਲ ਸੰਦੀਪ ਅਲਾਵਤ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ ਤੇ ਦੱਸਿਆ ਕਿ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸੈਨਾ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨਾ ਸੀ।ਕਰਨਲ ਅਲਾਵਤ ਨੇ ਕਿਹਾ ਕਿ ਉਹ ਖੁ਼ਦ ਵੀ ਇਸੇ ਸਕੂਲ ਦੇ ਵਿਦਿਆਰਥੀ ਰਹਿ ਚੁੱਕੇ ਹਨ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਠੀਕ ਸਮੇਂ `ਤੇ ਠੀਕ ਦਿਸ਼ਾ ਵਿੱਚ ਮਾਰਗ ਦਰਸ਼ਨ ਕਰਨਾ ਬਹੁਤ ਜ਼ਰੂਰੀ ਹੈ, ਜੋ ਇਸ ਸਕੂਲ ਵਲੋਂ ਸਮੇਂ ਸਮੇਂ `ਤੇ ਕੀਤਾ ਜਾਂਦਾ ਹੈ।ਉਨਾਂ ਕਿਹਾ ਕਿ ਇਸ ਉਮਰ ਵਿੱਚ ਵਿਦਿਆਰਥੀ ਆਪਣੀ ਮੰਜਿ਼ਲ ਤੋਂ ਭਟਕ ਸਕਦੇ ਹਨ।ਇਸ ਲਈ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਵਿੱਚ ਚੱਲਣ ਲਈ ਸੁਚੱਜੀ ਦਿਸ਼ਾ ਚੁਣਨਾ ਬਹੁਤ ਜਰੂਰੀ ਹੈ।ਕਰਨਲ ਸੰਦੀਪ ਅਲਾਵਤ ਨੇ ਭਾਰਤੀ ਸੈਨਾ ਦੇ ਮੁੱਖ ਕਰੱਤਵ, ਨੈਤਿਕਸ਼ ਮੁੱਲ, ਜੀਵਨ ਸ਼ੈਲੀ `ਤੇ ਵੀ ਪ੍ਰਕਾਸ਼ ਪਾਇਆ ਅਤੇ ਐਨ.ਡੀ.ਏ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ ਦੀ ਚੌਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਪਣੀ ਯੋਗਤਾ, ਰਚਨਾਤਮਕ ਸ਼ਕਤੀ, ਤਾਕਤ, ਕਮਜ਼ੋਰੀਆਂ ਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।ਉਨ੍ਹਾਂ ਨੇ ਬਹੁਤ ਸਾਰੇ ਵਿਸ਼ਿਆਂ ਜਿਵੇਂ ਸਕਾਰਾਤਮਕ ਵਿਵਹਾਰ, ਚਰਿੱਤਰ ਨਿਰਮਾਣ, ਆਪਣੇ ਟੀਚੇ ਨੂੰ ਪ੍ਰਾਪਤ ਕਰਨਾ ਤੇ ਸੁਪਨਿਆਂ ਨੂੰ ਸਾਕਾਰ ਕਰਨ ਬਾਰੇ ਚਰਚਾ ਕੀਤੀ ।
ਵਿਦਿਆਰਥੀ ਤੇ ਸਟਾਫ ਮੈਂਬਰ ਵੀ ਇਸ ਸੈਮੀਨਾਰ ਤੋਂ ਬਹੁਤ ਪ੍ਰਭਾਵਿਤ ਹੋਏ।ਵਿਦਿਆਰਥੀਆਂ ਨੇ ਆਪਣੀਆਂ ਗਲਤ ਫਹਿਮੀਆਂ ਦੂਰ ਕਰਦੇ ਹੋਏ ਆਪਣੇ ਵਿਚਾਰਾਂ ਦਾ ਅਦਾਨ ਪ੍ਰਦਾਨ  ਕੀਤਾ ।ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਸਕੂਲ ਵਿੱਚ ਇਸ ਪ੍ਰਕਾਰ ਦੇ ਕੀਤੇ ਗਏ ਸੈਮੀਨਾਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਇਸ ਪ੍ਰਕਾਰ ਦੇ ਸੈਮੀਨਾਰ ਵਿਦਿਆਰਥੀਆਂ ਦੇ ਲਈ ਆਪਣਾ ਕੈਰੀਅਰ ਚੌਣ ਲਈ ਸਹਾਇਕ ਸਿੱਧ ਹੁੰਦੇ ਹਨ।ਸਕੂਲ ਦੀ ਮੁੱਖ ਅਧਿਆਪਿਕਾ ਡਾ. ਨੀਰਾ ਸ਼਼ਰਮਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਵਿਦਿਆਰਥੀਆਂ ਨੂੰ ਸਕਾਰਾਤਮਕ ਜਾਣਕਾਰੀ ਦੇਣ ਲਈ ਜ਼ਰੂਰੀ ਹਨ ।

Check Also

ਖ਼ਾਲਸਾ ਕਾਲਜ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਖ਼ਾਲਸਾਈ …

Leave a Reply