ਬਠਿੰਡਾ, 18 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ) – ਡਾ. ਐਚ.ਐਨ ਸਿੰਘ ਸਿਵਲ ਸਰਜਨ ਬਠਿੰਡਾ ਦੀ ਦੇਖ ਰੇਖ ਹੇਠ ਜ਼ਿਲਾ ਬਠਿੰਡਾ ਵਿੱਚ 17 ਅਗਸਤ 2017 ਨੂੰ ਵਿਸ਼ਵ ਡੀ-ਵਰਮਿੰਗ ਦਿਵਸ (ਪੇਟ ਦੇ ਕੀੜਿਆਂ ਤੋਂ ਬਚਾਓ ਦਿਵਸ) ਸਬੰਧੀ ਮੌਪ-ਅੱਪ ਰਾਊਂਡ ਕੀਤਾ ਗਿਆ।ਡਾ. ਐਚ.ਐਨ. ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਜਿਹੜੇ ਬੱਚੇ 10 ਅਗਸਤ ਨੂੰ ਆਂਗਣਵਾੜੀ ਸੈਂਟਰਾਂ, ਸਕੂਲਾਂ ਤੋਂ ਗੈਰ ਹਾਜ਼ਰ ਸਨ ਜਾਂ ਕਿਸੇ ਹੋਰ ਕਾਰਣ ਕਰਕੇ ਐਲਬਿੰਡਾਜੋਲ ਗੋਲੀ ਖਾਣ ਤੋਂ ਵਾਂਝੇ ਰਹਿ ਗਏ ਸਨ, ਉਨਾਂ ਬੱਚਿਆਂ ਨੂੰ 17 ਅਗਸਤ ਨੂੰ ਮੌਪ-ਅੱਖ ਰਾਊਂਡ ਵਿੱਚ ਇਹ ਗੋਲੀ ਖੁਆਈ ਗਈ।ਇਹ ਗੋਲੀ ਖਾਣ ਨਾਲ ਬੱਚੇ ਪੇਟ ਦੇ ਕੀੜਿਆਂ ਤੋਂ ਮੁਕਤੀ ਪਾਉਣਗੇ ਅਤੇ ਖੂਨ ਦੀ ਘਾਟ ਵਰਗੀ ਬਿਮਾਰੀ ਤੋਂ ਬਚ ਜਾਣਗੇ।ਪੇਟ ਦੇ ਕੀੜੇ ਵਾਲੇ ਬੱਚਿਆਂ ਦਾ ਹੋਰਨਾਂ ਬੱਚਿਆਂ ਨਾਲੋਂ ਸਰੀਰਕ ਅਤੇ ਮਾਨਸਿਕ ਵਿਕਾਸ ਘੱਟ ਹੁੰਦਾ ਹੈ। ਡਾ ਕੁੰਦਨ ਕੇ ਪਾਲ ਜਿਲਾ ਟੀਕਾਕਰਣ ਅਫ਼ਸਰ ਨੇ ਅੱਿਧਆਪਿਕਾਂ ਨੂੰ ਅਪੀਲ ਕੀਤੀ ਕਿ ਉਹ ਹਫ਼ਤੇ ਵਿੱਚ ਇੱਕ ਦਿਨ ਬੱਚਿਆਂ ਨੂੰ ਆਪਣੀ ਅਤੇ ਆਲੇ ਦੁਆਲੇ ਦੀ ਸਫ਼ਾਈ ਰੱਖਣ ਲਈ ਜ਼ਰੂਰ ਸੁਚੇਤ ਕਰਿਆ ਕਰਨ। ਉਹਨਾ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਖਾਣਾ ਖਾਣ ਅਤੇ ਪਰੋਸਣ ਤੋਂ ਪਹਿਲਾਂ, ਟੱਟੀ ਜਾਣ ਤੋਂ ਬਾਅਦ ਹੱਥ ਚੰਗੀ ਤਰਾ ਸਾਬਣ ਨਾਲ ਸਾਫ਼ ਕਰਨ।
ਜ਼ਿਲਾ ਟੀਕਾਕਰਣ ਅਫ਼ਸਰ ਡਾ ਪਾਲ ਨੇ ਦੱਸਿਆ ਕਿ 10 ਅਗਸਤ ਡੀ-ਵਰਮਿੰਗ ਦਿਵਸ ਵਿੱਚ ਅਤੇ 17 ਅਗਸਤ ਮੌਪ-ਅੱਪ ਰਾਊੱਡ ਵਿੱਚ ਗੋਲੀਆਂ ਦੇਣ ਦਾ 92 ਪ੍ਰਤੀਸ਼ਤ ਟੀਚਾ ਪ੍ਰਾਪਤ ਕਰ ਲਿਆ ਹੈ।ਜਗਤਾਰ ਸਿੰਘ ਜਿਲਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਹ ਐਲਬਿੰਡਾਜੋਲ ਦੀ ਗੋਲੀ ਸਾਲ ਵਿੱਚ ਦੋ ਵਾਰ ਫਰਵਰੀ ਅਤੇ ਅਗਸਤ ਵਿੱਚ ਦਿੱਤੀ ਜਾਂਦੀ ਹੈ।ਇਸ ਸਮੇਂ ਵਿਨੋਦ ਕੁਮਾਰ, ਮਨਫੂਲ ਸਿੰਘ, ਜਗਦੀਸ਼ ਰਾਮ ਹਾਜਰ ਸੀ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media