Wednesday, April 22, 2026

ਡਬਲ ਗਿੰਨੀਜ਼ ਵਰਲਡ ਰਿਕਾਰਡ ਹੋਲਡਰ ਤੇ ਸਭ ਤੋਂ ਛੋਟੀ ਉਮਰ ਦੇ ਚਾਰਟਰਡ ਅਕਾਊਟੈਂਟ 21 ਨੂੰ ਆਉਣਗੇ

ਬਠਿੰਡਾ, 18 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ) -ਡਬਲ ਗਿੰਨੀਜ਼ ਵਰਲਡ ਰਿਕਾਰਡ ਹੋਲਡਰ ਅਤੇ ਭਾਰਤ ਦੇ PPN1808201707ਸਭ ਤੋਂ ਛੋਟੀ ਉਮਰ ਦੇ ਚਾਰਟਰਡ ਅਕਾਊਟੈਂਟ ਮਿਸਟਰ ਨਿਸ਼ਚਲ ਨਰਾਇਣਮ 21 ਅਗਸਤ ਨੂੰ ਬਠਿੰਡਾ ਵਿਖੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿੱਚ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਸੰਬੋਧਨ ਕਰਨ ਆ ਰਹੇ ਹਨ।ਮਿਸਟਰ ਨਿਸ਼ਚਲ ਨਰਾਇਣਮ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵਿਦਿਆਰਥੀਆਂ ਨੂੰ ਪ੍ਰੇਰਨਾਦਾਇਕ ਭਾਸ਼ਣ ਦੇਣਗੇ ਅਤੇ ਵਿਸ਼ੇਸ਼ ਤੌਰ ਤੇ ਫੈਕਲਟੀ ਮੈਂਬਰਾਂ ਲਈ ਵਰਕਸ਼ਾਪ ਲਗਾਉਣਗੇ। ਦੱਸਣਯੋਗ ਹੈ ਕਿ ਹੈਦਰਾਬਾਦ ਦੇ ਮਿਸਟਰ ਨਿਸ਼ਚਲ ਨਰਾਇਣਮ ਨੇ 9 ਸਾਲ ਦੀ ਉਮਰ ਤੋਂ ਹੀ ਇੱਕ ਬੱਚੇ ਦੇ ਤੌਰ `ਤੇ ਸ਼ਾਨਦਾਰ ਗਣਿਤ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਛੋਟੀ ਉਮਰ ਤੋਂ ਹੀ ਅਨੇਕਾਂ ਖਿਤਾਬ ਜਿੱਤੇ ਹਨ।ਉਨਾਂ ਨੇ 11 ਸਾਲ ਦੀ ਉਮਰ ਵਿੱਚ 225 ਬੇਤਰਤੀਬੀ ਵਸਤਾਂ ਨੂੰ ਯਾਦ ਰੱਖਣ ਦਾ ਨਵਾਂ ਗਿੰਨੀਜ਼ ਵਰਲਡ ਰਿਕਾਰਡ ਸਥਾਪਿਤ ਕੀਤਾ। ਜਿਸ ਵਿੱਚ ਉਸ ਨੇ ਆਪਣੇ ਅਧਿਆਪਕ ਨੂੰ ਵੀ ਹਰਾ ਦਿੱਤਾ।ਸਾਲ 2007 ਦੌਰਾਨ ਬਹਿਰੀਨ ਵਿਖੇ 16ਵੀਂ ਵਰਲਡ ਮੈਮੋਰੀ ਚੈਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਅਤੇ 19 ਸਾਲ ਦੀ ਉਮਰ ਵਿੱਚ ਹੀ ਚਾਰਟਰਡ ਅਕਾਊਟੈਂਟ (ਸੀ.ਏ) ਦੀ ਪ੍ਰੀਖਿਆ ਪਾਸ ਕਰ ਲਈ ਅਤੇ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਚਾਰਟਰਡ ਅਕਾਊਟੈਂਟ ਬਣੇ।ਉਹ 15 ਸਾਲ ਦੀ ਉਮਰ ਵਿੱਚ ਹੀ ਸਭ ਤੋਂ ਛੋਟੀ ਉਮਰ ਦੇ ਕੰਪਨੀ ਸਲਾਹਕਾਰ ਵਜੋਂ ਪ੍ਰਸਿੱਧ ਹੋਏ। ਉਨਾਂ ਨੇ ਗਣਿਤ ਦੀ ਇੱਕ ਪ੍ਰਯੋਗਸ਼ਾਲਾ ਤਿਆਰ ਕੀਤੀ ਅਤੇ ਵਿਕਸਤ ਕੀਤੀ ਜਿਸ ਨੂੰ ਸੂਬੇ ਦੇ ਸੈਂਕੜੇ ਸਕੂਲਾਂ ਦੁਆਰਾ ਅਪਣਾਇਆ ਗਿਆ।ਨੈਸ਼ਨਲ ਜੌਗਰਾਫਿਕ ਚੈਨਲ ਦੁਆਰਾ ਮਾਨਤਾ ਪ੍ਰਾਪਤ ‘ਦੁਨੀਆਂ ਦੇ 7 ਬੇਹਤਰੀਨ ਦਿਮਾਗ’ ਵਿਚੋਂ ਇੱਕ ਮਿਸਟਰ ਨਿਸ਼ਚਲ ਨਰਾਇਣਮ ਵੀ ਹਨ।
ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ  ਨੇ ਕਿਹਾ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਪ੍ਰਸਿੱਧ ਗਣਿਤ ਸ਼ਾਸ਼ਤਰੀ ਅਤੇ ਗਣਿਤ ਵਿੱਚ ਆਪਣੀ ਵਿਲੱਖਣ ਪ੍ਰਤਿਭਾ ਸਦਕਾ ਛੋਟੀ ਉਮਰ ਤੋਂ ਹੀ ਦੇਸ਼ ਦਾ ਨਾਮ ਉੱਚਾ ਕਰਨ ਵਾਲੇ ਮਿਸਟਰ ਨਿਸ਼ਚਲ ਨਰਾਇਣਮ ਵਿਸ਼ੇਸ਼ ਤੌਰ ’ਤੇ ਬਾਬਾ ਫ਼ਰੀਦ ਕੈਂਪਸ ਵਿੱਚ ਪਹੰੁਚ ਰਹੇ ਹਨ।ਜਿਸ ਨਾਲ ਸੰਸਥਾ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਨਵਾਂ ਉਤਸ਼ਾਹ ਅਤੇ ਨਵਾਂ ਤਜ਼ਰਬਾ ਹਾਸਲ ਹੋਵੇਗਾ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply