ਬਠਿੰਡਾ, 18 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ) -ਸਿਵਲ ਸਰਜਨ ਡਾਕਟਰ ਸੁਖਪਾਲ ਸਿੰਘ ਦੀਆਂ ਹਦਾਇਤਾਂ
ਅਨੁਸਾਰ ਸੀ.ਐਚ.ਸੀ ਆਲਮਵਾਲਾ ਦੀ ਟੀਮ ਵੱਲੋਂ ਡਰਾਈ ਡੇਅ ਮਨਾਇਆ ਗਿਆ।ਇਸ ਅਧੀਨ ਪਿੰਡ ਆਲਮਵਾਲਾ ਦੇ ਰਹਾਇਸ਼ੀ ਘਰਾਂ, ਦੁਕਾਨਾਂ ਅਤੇ ਹਸਪਤਾਲ ਅੰਦਰ ਪਾਣੀ ਸਟੋਰ ਕਰਨ ਵਾਲੀਆਂ ਥਾਵਾਂ ਦੀ ਚੈਕਿੰਗ ਕੀਤੀ ਗਈ।ਲੋਕਾਂ ਨੂੰ ਡਰਾਈ ਡੇਅ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ ਗਿਆ।ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜਸਤੇਜ ਸਿੰਘ ਕੁਲਾਰ ਦੀ ਯੋਗ ਅਗਵਾਈ ਹੇਠ ਅੱਜ ਬੀ.ਈ.ਈ ਮਾਲਵਿੰਦਰ ਤਿਉਣਾ, ਸੁਖਜੀਤ ਸਿੰਘ ਸੇਖੋ, ਸੈਨਟਰੀ ਇੰਸਪੈਕਟਰ ਸੁਖਮੰਦਰ ਸਿੰਘ ਵਿਰਕ ਅਤੇ ਵਿਨੋਦ ਰੁਪਾਣਾ ਪੰਜ ਮੈਂਬਰੀ ਟੀਮ ਨੇ ਆਲਮਵਾਲਾ ਦੇ ਰਿਹਾਇਸ਼ੀ ਘਰਾਂ, ਦੁਕਾਨਾਂ ਅਤੇ ਹਸਪਤਾਲ ਅੰਦਰ ਪਾਣੀ ਵਾਲੀਆਂ, ਟੈਕੀਆਂ, ਕੂਲਰਾਂ ਅਤੇ ਪਾਣੀ ਸਟੋਰ ਕਰਨ ਵਾਲੀਆਂ ਥਾਵਾਂ ਦੀ ਜਾਂਚ ਕੀਤੀ।ਇਸ ਦੌਰਾਨ ਬੀ.ਈ.ਈ ਮਾਲਵਿੰਦਰ ਤਿਉਣਾ ਸੁਖਜੀਤ ਸਿੰਘ ਸੇਖੋਂ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਡੈਂਗੂ ਦੀ ਬਿਮਾਰੀ ਲਈ ਮਾਦਾ ਏਡੀਜ ਅਜਿਪਟੀ ਮੱਛਰ ਜਿੰਮੇਵਾਰ ਹੁੰਦਾ ਹੈ ਅਤੇ ਜੇਕਰ ਇਸ ਦੀ ਪੈਦਾਇਸ਼ ਹੀ ਰੋਕ ਦਿੱਤੀ ਜਾਵੇ ਤਾਂ ਡੈਂਗੂ ਦੀ ਬਿਮਾਰੀ ਨੂੰ ਵੀ ਰੋਕਿਆ ਜਾ ਸਕਦਾ ਹੈ।ਉਹਨਾਂ ਕਿਹਾ ਕਿ ਇਹ ਮੱਛਰ ਦਾ ਲਾਰਵਾ ਇੱਕ ਹਫ਼ਤੇ ਵਿੱਚ ਮੱਛਰ ਦੇ ਰੂਪ ਵਿੱਚ ਵਿਕਸਿਤ ਹੋ ਜਾਂਦਾ ਹੈ।ਜਿਸ ਕਾਰਨ ਸਰਕਾਰ ਨੇ ਹਫ਼ਤੇ ਵਿੱਚ ਸੁੱਕਰਵਾਰ ਡਰਾਈ ਡੇਅ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਲਿਆ ਹੈ।ਕਿਉਂਕਿ ਸਨੀਵਾਰ ਅਤੇ ਐਤਵਾਰ ਸਰਕਾਰੀ ਅਦਾਰਿਆਂ ਵਿੱਚ ਛੁੱਟੀ ਹੋਣ ਕਾਰਨ ਪਾਣੀ ਸਟੋਰ ਕਰਨ ਵਾਲੀਆਂ ਥਾਵਾਂ ਦੋ ਦਿਨ ਸੁੱਕੀਆਂ ਰਹਿੰਦੀਆਂ ਹਨ।ਇਸ ਮੌਕੇ ਸੈਨਟਰੀ ਇੰਨਸਪੈਕਟਰ ਸੁਖਮੰਦਰ ਸਿੰਘ ਵਿਰਕ ਅਤੇ ਵਿਨੋਦ ਕੁਮਾਰ ਰੁਪਣਾ ਨੇ ਕੂਲਰਾਂ ਵਿੱਚ ਗੰਦਾ ਪਾਣੀ ਸਟੋਰ ਕਰਨ ਵਾਲਿਆਂ ਨੂੰ ਸਖ਼ਤ ਸਬਦਾਂ ਵਿੱਚ ਤਾੜਨਾ ਕੀਤੀ ਕਿ ਭਵਿੱਖ ਵਿੱਚ ਉਹਨਾਂ ਦੇ ਕੂਲਰਾਂ ਅਤੇ ਪਾਣੀ ਵਾਲੀਆਂ ਟੈਕੀਆਂ ਵਿੱਚ ਪੁਰਾਣਾ ਪਾਣੀ ਭਰਿਆ ਮਿਲਣ ਤੇ ਉਹਨਾਂ ਦੇ ਚਲਾਨ ਵੀ ਕੀਤੇ ਜਾਣਗੇ।ਉਹਨਾਂ ਲੋਕਾਂ ਨੂੰ ਛੱਤਾਂ ਉਪਰ ਟੁੱਟੇ ਹੋਏ ਵਰਤਨ, ਟਾਇਰ ਅਤੇ ਬੋਤਲਾਂ ਆਦਿ ਨਾ ਰੱਖਣ ਦੀ ਵੀ ਸਲਾਹ ਦਿੱਤੀ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media