Thursday, June 11, 2026

ਪੰਜਾਬ ਰਾਜ ਦੇ ਸਟੇਟ ਲੈਵਲ ਮਾਸਟਰ ਟਰੇਨਰਜ਼ ਨੂੰ ਸਰਵਿਸ ਵੋਟਰ ਸੂਚੀ ਬਾਰੇ ਟ੍ਰੇਨਿੰਗ ਦਿੱਤੀ

ਅੰਮਿ੍ਤਸਰ, 18 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਜਾਰੀ ਹਦਾਇਤਾ ਅਤੇ ਪ੍ਰੋਗਰਾਮ PPN1808201708ਅਨੁਸਾਰ ਵੋਟਰ ਸੂਚੀ ਦੇ ਆਖਰੀ ਭਾਗ (ਸਰਵਿਸ ਵੋਟਰ ਸੂਚੀ) ਦੀ ਨਵੇਂ ਸਿਰਿਓ ਡਰਾਫਟ ਪਬਲਕੇਸ਼ਨ 4 ਸਤੰਬਰ 2017 ਨੂੰ ਕੀਤੀ ਜਾਣੀ ਹੈ।25 ਅਗਸਤ 2017 ਤੱਕ ਸਬੰਧਤ ਰਿਕਾਰਡ ਦਫ਼ਤਰਾਂ ਤੋਂ ਆਨਲਾਈਨ ਫਾਰਮ ਪ੍ਰਾਪਤ ਕੀਤੇ ਜਾਣਗੇ ਅਤੇ ਸਰਵਿਸ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਮਿਤੀ 18 ਅਕਤੂਬਰ 2017 ਨੂੰ ਕੀਤੀ ਜਾਣੀ ਹੈ।ਇਸ ਕੰਮ ਨੂੰ ਸਫਲਤਾ ਪੂਰਵਕ ਨੇਵਰੇ ਚਾੜਣ ਲਈ ਭਾਰਤ ਚੋਣ ਕਮਿਸ਼ਨ ਵਲੋਂ ਇੱਕ ਵਰਕਸ਼ਾਮ ਲਗਾਈ ਗਈ ਸੀ, ਜਿਸ ਵਿਚ ਪੰਜਾਬ ਰਾਜ ਦੇ ਸਟੇਟ ਲੈਵਲ ਮਾਸਟਰ ਟਰੇਨਰਜ਼ ਨੂੰ ਟ੍ਰੇਨਿੰਗ ਦਿੱਤੀ ਗਈ ਸੀ।ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ ਵੱਲੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ 18 ਅਗਸਤ ਨੂੰ ਬਚਤ ਭਵਨ, ਰਣਜੀਤ ਐਵੀਨਿਊ, ਅੰਮਿ੍ਰਸਤਰ ਵਿਖੇ ਸਟੇਟ ਲੈਵਲ ਮਾਸਟਰ ਟਰੇਨਰ ਸ੍ਰੀ ਨਿਤੀਸ਼ ਸਿੰਗਲਾ, ਪੀ.ਸੀ.ਐਸ, ਉਪ ਮੰਡਲ ਮੈਜਿਸਟਰੇਟ, ਅੰਮਿ੍ਰਸਤਰ-1 ਵੱਲੋਂ ਜਿਲਾ ਅੰਮਿ੍ਰਤਸਰ ਅਤੇ ਜਿਲਾ ਤਰਨ ਤਾਰਨ ਦੇ ਈ.ਆਰ.ਓਜ਼. ਨਾਲ ਇਸ ਸਬੰਧੀ ਟਰੇਨਿੰਗ ਸੈਸਨ ਰੱਖਿਆ ਗਿਆ, ਜਿਸ ਵਿੱਚ ਆਨਲਾਈਨ ਪ੍ਰਾਪਤ ਫਾਰਮਾ ਦੇ ਨਿਪਟਾਰੇ ਸਬੰਧੀ ਅਤੇ ਇਲੈਕਟ੍ਰੋਨਿਕਲੀ ਟਰਾਂਸਮਿਟਡ ਪੋਸਟਲ ਬੈਲਟ ਸਿਸਟਮ ਸਬੰਧੀ ਤਿਆਰ ਕੀਤੀ ਪੀ.ਪੀ.ਟੀ ਰਾਹੀਂ ਵਿਸਥਾਰ ਪੂਰਵਕ ਟਰੇਨਿੰਗ ਦਿੱਤੀ ਗਈ।ਟਰੇਨਿੰਗ ਵਿੱਚ ਰਵਿੰਦਰ ਸਿੰਘ, ਪੀ.ਸੀ.ਐਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮਿ੍ਰਤਸਰ ਤੋਂ ਇਲਾਵਾ ਜਿਲਾ ਅੰਮਿ੍ਰਤਸਰ ਅਤੇ ਤਰਨ ਤਾਰਨ ਦੇ ਸਮੂਹ ਈ.ਆਰ.ਓ ਹਾਜਰ ਆਏ।ਇਸ ਤੋਂ ਇਲਾਵਾ ਸ੍ਰੀ ਰਾਕੇਸ ਥਾਪਰ, ਚੋਣ ਤਹਿਸੀਲਦਾਰ ਅਤੇ ਰਾਜਿੰਦਰ ਸਿੰਘ, ਚੋਣ ਕਾਨੂੰਗੋ ਵੀ ਹਾਜਰ ਸਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply