ਅੰਮ੍ਰਿਤਸਰ, 23 ਅਗਸਤ (ਪੰਜਾਬ ਪੋਸਟ ਬਿਊਰੋ) – ਸੌਦਾ ਸਾਧ ਦੇ ਵਿਰੁੱਧ ਚੱਲ ਰਹੇ ਕੇਸ ਦੇ 25 ਅਗਸਤ ਨੂੰ ਆ ਰਹੇ ਫੈਸਲੇ ਬਾਰੇ ਉਹਨਾਂ ਕਿਹਾ ਕਿ ਇਸ ਕੇਸ ਨਾਲ ਸਿੱਖਾਂ ਦਾ ਕੋਈ ਸਬੰਧ ਨਹੀ ਹੈ ਤੇ ਸਿੱਖ ਪੂਰੀ ਤਰਾਂ ਸ਼ਾਂਤ ਰਹਿਣ `ਤੇ ਆਪਣੇ ਆਪਣੇ ਗੁਰੂ ਘਰਾਂ ਦੀ ਮੁਸਤੈਦੀ ਨਾਲ ਰਾਖੀ ਕਰਨ ਤਾਂ ਕਿ ਕੋਈ ਸ਼ਰਾਰਤੀ ਅਨਸਰ ਗੜਬੜ ਨਾ ਕਰ ਸਕੇ।ਉਹਨਾਂ ਕਿਹਾ ਕਿ ਇਹ ਕੁਦਰਤ ਦਾ ਦਸਤੂਰ ਹੈ ਜੋ ਕਰੇਗਾ ਸੋ ਭਰੇਗਾ।ਸੌਦਾ ਸਾਧ ਨੂੰ ਪ੍ਰਸ਼ਾਸ਼ਨ ਵੱਲੋ ਹਊਆ ਬਣਾ ਕੇ ਪੇਸ਼ ਕਰਨਾ ਵੀ ਗਲਤ ਹੈ।ਸਿੱਕਮ ਦੇ ਗੁਰਦੁਆਰਾ ਡਾਂਗਮਾਰ ਵਿਖੇ ਵਾਪਰੀ ਘਟਨਾ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਗੁਰਦੁਆਰੇ ਤੇ ਮੰਦਰ ਦਾ ਵਿਹੜਾ ਸਾਂਝਾ ਹੈ ਜਿਸ ਕਰਕੇ ਇਹ ਘਟਨਾ ਵਾਪਰੀ ਹੈ ਤੇ ਜਲਦੀ ਹੀ ਉਹ ਤਿੱਬਤੀਆਂ ਦੇ ਗੁਰੂ ਦਲਾਈਲਾਮਾ ਨਾਲ ਮੁਲਾਕਾਤ ਕਰਕੇ ਮਸਲਾ ਕਰ ਲੈਣਗੇ ਕਿਉਂਕਿ ਉਹ ਪਹਿਲਾ ਵੀ ਦਲਾਈਲਾਮਾ ਨੂੰ ਮਿਲ ਚੁੱਕੇ ਹਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media