Tuesday, May 14, 2024

ਸੌਦਾ ਸਾਧ ਕੇਸ ਦੇ 25 ਅਗਸਤ ਨੂੰ ਆ ਰਹੇ ਫੈਸਲੇ ਦਾ ਸਿੱਖਾਂ ਨਾਲ ਕੋਈ ਸਬੰਧ ਨਹੀ – ਜਥੇਦਾਰ

ਅੰਮ੍ਰਿਤਸਰ, 23 ਅਗਸਤ (ਪੰਜਾਬ ਪੋਸਟ ਬਿਊਰੋ) –  ਸੌਦਾ ਸਾਧ ਦੇ ਵਿਰੁੱਧ ਚੱਲ ਰਹੇ ਕੇਸ ਦੇ 25 ਅਗਸਤ ਨੂੰ ਆ ਰਹੇ ਫੈਸਲੇ ਬਾਰੇ ਉਹਨਾਂ ਕਿਹਾ ਕਿ ਇਸ ਕੇਸ ਨਾਲ ਸਿੱਖਾਂ ਦਾ ਕੋਈ ਸਬੰਧ ਨਹੀ ਹੈ ਤੇ ਸਿੱਖ ਪੂਰੀ ਤਰਾਂ ਸ਼ਾਂਤ ਰਹਿਣ `ਤੇ ਆਪਣੇ ਆਪਣੇ ਗੁਰੂ ਘਰਾਂ ਦੀ ਮੁਸਤੈਦੀ ਨਾਲ ਰਾਖੀ ਕਰਨ ਤਾਂ ਕਿ ਕੋਈ ਸ਼ਰਾਰਤੀ ਅਨਸਰ ਗੜਬੜ ਨਾ ਕਰ ਸਕੇ।ਉਹਨਾਂ ਕਿਹਾ ਕਿ ਇਹ ਕੁਦਰਤ ਦਾ ਦਸਤੂਰ ਹੈ ਜੋ ਕਰੇਗਾ ਸੋ ਭਰੇਗਾ।ਸੌਦਾ ਸਾਧ ਨੂੰ ਪ੍ਰਸ਼ਾਸ਼ਨ ਵੱਲੋ ਹਊਆ ਬਣਾ ਕੇ ਪੇਸ਼ ਕਰਨਾ ਵੀ ਗਲਤ ਹੈ।ਸਿੱਕਮ ਦੇ ਗੁਰਦੁਆਰਾ ਡਾਂਗਮਾਰ ਵਿਖੇ ਵਾਪਰੀ ਘਟਨਾ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਗੁਰਦੁਆਰੇ ਤੇ ਮੰਦਰ ਦਾ ਵਿਹੜਾ ਸਾਂਝਾ ਹੈ ਜਿਸ ਕਰਕੇ ਇਹ ਘਟਨਾ ਵਾਪਰੀ ਹੈ ਤੇ ਜਲਦੀ ਹੀ ਉਹ ਤਿੱਬਤੀਆਂ ਦੇ ਗੁਰੂ ਦਲਾਈਲਾਮਾ ਨਾਲ ਮੁਲਾਕਾਤ ਕਰਕੇ ਮਸਲਾ ਕਰ ਲੈਣਗੇ ਕਿਉਂਕਿ ਉਹ ਪਹਿਲਾ ਵੀ ਦਲਾਈਲਾਮਾ ਨੂੰ ਮਿਲ ਚੁੱਕੇ ਹਨ।

Check Also

ਐਮ.ਐਲ.ਜੀ ਕਾਨਵੈਂਟ ਸਕੂਲ ਦੀ 10ਵੀਂ ਕਲਾਸ `ਚੋਂ ਜੀਵਨ ਸਿੰਘ ਨੇ 91.2% ਅੰਕਾਂ ਨਾਲ ਮਾਰੀ ਬਾਜ਼ੀ

ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ਦੌਰਾਨ ਇਲਾਕੇ …

Leave a Reply