Thursday, June 25, 2026

ਪੰਚਕੁਲਾ ਤੇ ਸਿਰਸਾ ਵਿੱਚ ਹਾਲਾਤ ਵਿਗੜੇ, ਕਈ ਥਾਈਂ ਅਗਜ਼ਨੀ

ਪੰਚਕੁਲਾ, 25 ਅਗਸਤ (ਪੰਜਾਬ ਪੋਸਟ ਬਿਊਰੋ) – ਸੀ.ਬੀ.ਆਈ ਦੀ ਸਪੈਸ਼ਲ ਅਦਾਲਤ ਵਲੋਂ ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ Gurmeet Ram Rahim1ਸਾਧਵੀ  ਸਰੀਰਕ ਸ਼ੋਸ਼ਣ ਮਾਮਲੇ `ਚ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਹਰਿਆਣਾ ਪੰਚਕੁਲਾ ਅਤੇ ਸਿਰਸਾ ਵਿੱਚ ਹਿੰਸਾ ਭੜਕ ਉਠੀ ਹੈ। ਪਿਛਲੇ ਤਿੰਨ ਦਿਨਾਂ ਤੋਂ ਵੱਡੀ ਗਿਣਤੀ `ਚ ਪੰਚਕੁਲਾ ਤੇ ਸਿਰਸਾ ਪਹੁੰਚੇ ਰਾਮ ਰਹੀਮ ਦੇ ਸਮਰੱਥਕਾਂ ਨੇ ਅਗਜ਼ਨੀ ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਦੇ ਜਵਾਬ ਵਿੱਚ ਸੁਰੱਖਿਆ ਫੋਰਸਾਂ ਨੇ ਹੰਝੂ ਗੈਸ, ਵਾਟਰ ਕੈਨਨ ਅਤੇ ਹਵਾ ਵਿਚ ਗੋਲੀਆਂ ਚਲਾਈਆਂ । ਸੂਚਨਾ ਅਨੁਸਾਰ ਪਮਚਕੁਲਾ ਵਿੱਚ ਸਥਿਤੀ ਤਨਾਅ ਵਾਲੀ ਬਣ ਗਈ ਹੈ।ਇਸ ਤੋਂ ਇਲਾਵਾ ਸਿਰਸਾ ਵਿੱਚ ਵੀ ਡੇਰਾ ਸਮੱਰਥਕਾਂ ਦੀਆਂ ਸੁਰੱਖਿਆ ਜਵਾਨਾਂ ਨਾਲ ਝੜਪਾਂ ਹੋਣ ਦੀ ਖਬਰ ਹੈ।ਹਰਿਆਣਾ ਦੇ ਸਾਰੇ ਸ਼ਹਿਰਾਂ ਤੋਂ ਇਲਾਵਾ ਦਿੱਲੀ ਵਿੱਚ ਵੀ ਵਿੱਚ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ।ਪੰਜਾਬ ਵਿੱਚ ਚੀ ਡੇਰਾ ਪ੍ਰੇਮੀਆਂ ਵਲੋਂ ਹੰਗਾਮੇ ਕਰਨ ਦੀਆਂ ਖਬਰਾਂ ਆ ਰਹੀਆਂ ਹਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply