Tuesday, August 11, 2026

ਪੱਤਰਕਾਰ ਜਗਤਾਰ ਸਿੰਘ ਲਾਂਬਾ ਨੂੰ ਸਦਮਾ- ਮਾਤਾ ਅਮਰਜੀਤ ਕੌਰ ਦਾ ਦਿਹਾਂਤ

ਅੰਮ੍ਰਿਤਸਰ, 25 ਅਗਸਤ (ਪੰਜਾਬ ਪੋਸਟ ਬਿਊਰੋ) –  ਨਾਮਵਰ ਪੱਤਰਕਾਰ ਜਗਤਾਰ ਸਿੰਘ ਲਾਂਬਾ ਨੂੰ ਉਸ ਸਮੇਂ ਵੱਡਾ ਸਦਮਾ ਪੁੱਜਾ ਜਦ ਉਨਾਂ ਦੇ ਸਤਿਕਾਰਤ ਮਾਤਾ ਅਮਰਜੀਤ ਕੌਰ ਦਾ ਦਿਹਾਂਤ ਹੋ ਗਿਆ।ਮਾਤਾ ਅਮਰਜੀਤ ਕੌਰ ਦਾ ਸਸਕਾਰ ਗੁਰਦੁਆਰਾ ਸ਼ਹੀਦਾਂ ਨੇੜਲੇ ਸ਼ਮਸ਼ਾਨ ਘਰ ਵਿਖੇ ਕਰ ਦਿੱਤਾ ਗਿਆ ਹੈ।ਇਸ ਸਮੇਂ ਧਾਰਮਿਕ, ਸਮਾਜਿਕ, ਰਾਜਨੀਤਕ ਖੇਤਰ ਨਾਲ ਸਬੰਧਤ ਵੱਖ-ਵੱਖ ਸ਼ਖਸ਼ੀਅਤਾਂ ਤੋਂ ਇਲਾਵਾ ਕਾਫੀ ਗਿਣਤੀ `ਚ ਉਨਾਂ ਦੇ ਰਿਸ਼ਤੇਦਾਰ ਤੇ ਪੱਤਰਕਾਰ ਭਾਈਚਾਰਾ ਮੌਜੂਦ ਰਿਹਾ।ਜਗਤਾਰ ਸਿੰਘ ਲਾਂਬਾ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਡੀ.ਪੀ.ਆਰ.ਓ ਸ਼ੇਰਜੰਗ ਸਿੰਘ ਹੁੰਦਲ, ਖਾਲਸਾ ਕਾਲਜ ਗਵਰਨਿੰਗ ਕੌਂਸਲ ਤੋਂ ਧਰਮਿੰਦਰ ਸਿੰਘ ਰਟੌਲ, ਚੀਫ ਖਾਲਸਾ ਦੀਵਾਨ ਤੋਂ ਗੁਰਿੰਦਰ ਸਿੰਘ ਚਾਵਲਾ, ਪੰਜਾਬੀ ਵਿਭਾਗ ਖਾਲਸਾ ਕਾਲਜ ਤੋਂ ਭੁਪਿੰਦਰ ਸਿੰਘ ਜੌਲੀ, ਕੇਂਦਰੀ ਪੰਜਾਬੀ ਲੇਖਕ ਸਭਾ ਤੋਂ ਦੀਪ ਦਵਿੰਦਰ ਸਿੰਘ, ਰਮੇਸ਼ ਯਾਦਵ, ਪੱਤਰਕਾਰ ਭਾਈਚਾਰਾ ਜਸਵੰਤ ਸਿੰਘ ਜੱਸ, ਨਰਿੰਦਰਪਾਲ ਸਿੰਘ, ਸਿਮਰਜੀਤ ਮਿੱਕੀ, ਸਤਵਿੰਦਰ ਸਿੰਘ ਜੱਜ, ਅਸ਼ੌਕ ਨੀਰ, ਮਨਮੋਹਨ ਸਿੰਘ ਢਿਲੋਂ, ਜਸਬੀਰ ਸਿੰਘ ਪੱਟੀ, ਚਰਨਜੀਤ ਸਿੰਘ, ਪਵਨ ਜੈਸਵਾਰ, ਵਿਸ਼ਾਲ ਵਿਕਰਾਂਤ, ਨੀਰਜ ਬੱਗਾ, ਜੀ.ਐਸ ਪਾਲ, ਅਸ਼ੋਕ ਕੁਮਾਰ, ਦਿਲਬਾਗ ਸਿੰਘ ਗਿੱਲ, ਗੁਰਜੀਤ ਸਿੰਘ ਪੰਨੂ ਆਦਿ ਜਿਕਰਯੋਗ ਹਨ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਸਕੱਤਰ ਡਾ. ਰੂਪ ਸਿੰਘ, ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਹਰਭਜਨ ਸਿੰਘ ਮਨਾਵਾਂ, ਸੁਖਦੇਵ ਸਿੰਘ ਭੂਰਾ ਕੋਹਨਾ ਅਤੇ ਕੁਲਵਿੰਦਰ ਸਿੰਘ ਰਮਦਾਸ ਮੀਤ ਸਕੱਤਰ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਵਿਚ ਨਿਰੰਤਰ ਕਾਰਜਸ਼ੀਲ ਅੰਮ੍ਰਿਤਸਰ ਤੋਂ ਟ੍ਰਿਬਿਊਨ ਗਰੁੱਪ ਨਾਲ ਜੁੜੇ ਜਗਤਾਰ ਸਿੰਘ ਲਾਂਬਾ ਦੀ ਮਾਤਾ ਅਮਰਜੀਤ ਕੌਰ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply